ਕੋਰੋਨਾ ਕਾਰਨ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਲਈ ਦਿੱਲੀ ਸਰਕਾਰ ਦਾ ਵੱਡਾ ਐਲਾਨ, ਕਰੇਗੀ ਆਰਥਿਕ ਮਦਦ

Tuesday, Jul 06, 2021 - 05:04 PM (IST)

ਕੋਰੋਨਾ ਕਾਰਨ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਲਈ ਦਿੱਲੀ ਸਰਕਾਰ ਦਾ ਵੱਡਾ ਐਲਾਨ, ਕਰੇਗੀ ਆਰਥਿਕ ਮਦਦ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਕਾਰਨ ਆਪਣੇ ਮੈਂਬਰ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਆਰਥਿਕ ਮਦਦ ਪ੍ਰਦਾਨ ਕਰਨ ਲਈ ਮੰਗਲਵਾਰ ਨੂੰ ਇਕ ਸਮਾਜਿਕ ਸੁਰੱਖਿਆ ਯੋਜਨਾ ਅਤੇ ਇਕ ਪੋਰਟਲ ਦੀ ਸ਼ੁਰੂਆਤ ਕੀਤੀ। 'ਮੁੱਖ ਮੰਤਰੀ ਕੋਵਿਡ-19 ਪਰਿਵਾਰ ਆਰਥਿਕ ਮਦਦ ਯੋਜਨਾ' ਦੇ ਅਧੀਨ ਕੋਰੋਨਾ ਨਾਲ ਆਪਣੇ ਮੈਂਬਰ ਨੂੰ ਗੁਆਉਣ ਵਾਲੇ ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਵਿਅਕਤੀ ਪਰਿਵਾਰ 'ਚ ਇਮਾਤਰ ਕਮਾਉਣ ਵਾਲਾ ਸੀ ਤਾਂ ਉਸ ਦੇ ਪਰਿਵਾਰ ਨੂੰ ਮਹੀਨਾਵਾਰ 2500 ਰੁਪਏ ਦੀ ਵਾਧੂ ਮਦਦ ਦਿੱਤੀ ਜਾਵੇਗੀ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਕੋਰੋਨਾ ਵਾਇਰਸ ਸੰਕਰਮਣ ਦੀਆਂ 4 ਲਹਿਰਾਂ ਦਾ ਸਾਹਮਣਾ ਕੀਤਾ ਹੈ। ਚੌਥੀ ਲਹਿਰ ਨੇ ਲਗਭਗ ਹਰ ਪਰਿਵਾਰ ਨੂੰ ਪ੍ਰਭਾਵਿਤ ਕੀਤਾ ਅਤੇ ਕਈ ਲੋਕਾਂ ਦੀ ਜਾਨ ਲਈ। ਉਨ੍ਹਾਂ ਕਿਹਾ,''ਕਈ ਬੱਚੇ ਅਨਾਥ ਹੋਏ। ਕਈ ਪਰਿਵਾਰਾਂ ਨੇ ਘਰ ਦਾ ਇਕਮਾਤਰ ਕਮਾਊ ਮੈਂਬਰ ਗੁਆ ਦਿੱਤਾ। ਅਜਿਹੀ ਸਥਿਤੀ 'ਚ ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਅਸੀਂ ਇਸ ਯੋਜਨਾ ਦੀ ਸੰਕਲਪਣਾ ਕੀਤੀ।'' ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਅਸੀਂ ਇਹ ਇੰਤਜ਼ਾਰ ਨਹੀਂ ਕਰਾਂਗੇ ਕਿ ਕੌਣ-ਕੌਣ ਆਨਲਾਈਨ ਅਪਲਾਈ ਕਰ ਰਿਹਾ ਹੈ ਸਗੋਂ ਅਸੀਂ ਉਨ੍ਹਾਂ ਦੇ ਘਰਾਂ ਤੱਕ ਖ਼ੁਦ ਜਾਵਾਂਗੇ ਅਤੇ ਲੋਕਾਂ ਦੀ ਮਦਦ ਕਰਾਂਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਜੋ ਲੋਕ ਇਸ ਕੰਮ ਲਈ ਪੀੜਤਾਂ ਦੇ ਘਰ ਜਾਣਗੇ, ਉਹ ਕਾਗਜ਼ਾਂ 'ਚ ਕਮੀਆਂ ਨਹੀਂ ਕੱਢਣਗੇ ਸਗੋਂ ਜੋ ਕਮੀ ਹੋਵੇਗੀ, ਉਸ ਨੂੰ ਪੂਰੀ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਅਤੇ ਫਾਰਮ ਭਰਵਾਉਣ ਤੋਂ ਲੈ ਕੇ ਸਾਰੇ ਪੈਸੇ ਪੀੜਤਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।


author

DIsha

Content Editor

Related News