ਕੇਜਰੀਵਾਲ ਮਹਾਰਾਸ਼ਟਰ, ਝਾਰਖੰਡ ''ਚ ''ਇੰਡੀਆ'' ਗਠਜੋੜ ਪਾਰਟੀਆਂ ਲਈ ਕਰਨਗੇ ਪ੍ਰਚਾਰ: AAP ਸੂਤਰ
Thursday, Oct 24, 2024 - 03:23 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ 'ਚ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' ('ਇੰਡੀਆ') ਦੀਆਂ ਪਾਰਟੀਆਂ ਲਈ ਪ੍ਰਚਾਰ ਕਰਨਗੇ। ਪਾਰਟੀ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਮਹਾਰਾਸ਼ਟਰ ਵਿਚ ਮਹਾ ਵਿਕਾਸ ਅਘਾੜੀ (ਐਮ. ਵੀ. ਏ) ਦੇ ਸਹਿਯੋਗੀਆਂ-ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ. ਬੀ. ਟੀ) ਅਤੇ ਸ਼ਰਦ ਪਵਾਰ ਦੀ ਐਨ. ਸੀ. ਪੀ ਲਈ ਵਿਸ਼ੇਸ਼ ਤੌਰ 'ਤੇ ਪ੍ਰਚਾਰ ਕਰਨਗੇ।
'ਆਪ' ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣੇ ਇੰਡੀਆ ਗਠਜੋੜ ਦਾ ਹਿੱਸਾ ਹੈ। 'ਆਪ' ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿਚ ਕੇਜਰੀਵਾਲ ਵਲੋਂ ਪ੍ਰਚਾਰ ਕਰਨ ਲਈ ਸ਼ਿਵਸੈਨਾ ਅਤੇ ਰਾਕਾਂਪਾ ਨੇ ਪਾਰਟੀ ਨਾਲ ਸੰਪਰਕ ਕੀਤਾ ਸੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਝਾਰਖੰਡ ਵਿਚ, ਝਾਰਖੰਡ ਮੁਕਤੀ ਮੋਰਚਾ ਲਈ ਪ੍ਰਚਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪ੍ਰਚਾਰ ਮੁਹਿੰਮ ਪ੍ਰੋਗਰਾਮ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
'ਆਪ' ਨੇ ਲੋਕ ਸਭਾ ਚੋਣਾਂ ਲਈ ਦਿੱਲੀ, ਗੁਜਰਾਤ ਅਤੇ ਹਰਿਆਣਾ ਵਿਚ ਕਾਂਗਰਸ ਨਾਲ ਗਠਜੋੜ ਕੀਤਾ ਸੀ। ਹਾਲਾਂਕਿ 'ਆਪ' ਨੇ ਪੰਜਾਬ 'ਚ ਗਠਜੋੜ ਦੇ ਬਿਨਾਂ ਹੀ ਚੋਣਾਂ ਲੜੀਆਂ ਸਨ। 'ਆਪ' ਨੇ ਹਰਿਆਣਾ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਕੱਲੇ ਹੀ ਚੋਣਾਂ ਲੜੀਆਂ ਸਨ। ਕਾਂਗਰਸ ਵੀ ਮਹਾਰਾਸ਼ਟਰ ਵਿਚ ਐੱਮ. ਵੀ. ਏ. ਦਾ ਅਤੇ ਝਾਰਖੰਡ ਵਿਚ ਸੱਤਾਧਾਰੀ ਗਠਜੋੜ ਦਾ ਹਿੱਸਾ ਹੈ। ਦੋਹਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਨਵੰਬਰ ਵਿਚ ਹੋਣੀਆਂ ਹਨ।