ਕੇਜਰੀਵਾਲ ਭਲਕੇ ਕਰਨਗੇ ਰੋਡ ਸ਼ੋਅ, ਹਰਿਆਣਾ ਚੋਣ ਮੁਹਿੰਮ ''ਚ ਹੋਣਗੇ ਸ਼ਾਮਲ

Thursday, Sep 19, 2024 - 04:51 PM (IST)

ਕੇਜਰੀਵਾਲ ਭਲਕੇ ਕਰਨਗੇ ਰੋਡ ਸ਼ੋਅ, ਹਰਿਆਣਾ ਚੋਣ ਮੁਹਿੰਮ ''ਚ ਹੋਣਗੇ ਸ਼ਾਮਲ

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ 20 ਸਤੰਬਰ ਨੂੰ ਜਗਾਧਰੀ ਚੋਣ ਖੇਤਰ 'ਚ ਇਕ ਰੋਡ ਸ਼ੋਅ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਪ੍ਰਚਾਰ ਮੁਹਿੰਮ 'ਚ ਸ਼ਾਮਲ ਹੋਣਗੇ। ਪਾਰਟੀ ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਨੇ ਵੀਰਵਾਰ ਨੂੰ ਕਿਹਾ ਕਿ ਕੇਜਰੀਵਾਲ ਆਉਣ ਵਾਲੇ ਦਿਨਾਂ 'ਚ ਰਾਜ ਦੇ 11 ਜ਼ਿਲ੍ਹਿਆਂ 'ਚ 13 ਪ੍ਰੋਗਰਾਮਾਂ 'ਚ ਵੀ ਹਿੱਸਾ ਲੈਣਗੇ, ਜਿਨ੍ਹਾਂ 'ਚ ਡੱਬਵਾਲੀ, ਰਾਣੀਆ, ਭਿਵਾਨੀ, ਮਹਿਮ, ਕਲਾਇਤ, ਅਸੰਧ ਅਤੇ ਬਲੱਭਗੜ੍ਹ ਅਤੇ ਹੋਰ ਚੋਣ ਖੇਤਰ ਸ਼ਾਮਲ ਹੋਣਗੇ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅੱਗੇ ਦੀ ਮੁਹਿੰਮ ਪ੍ਰੋਗਰਾਮ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਆਬਕਾਰੀ ਨੀਤੀ ਮਾਮਲੇ 'ਚ ਜ਼ਮਾਨਤ 'ਤੇ ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਰਿਆਣਾ 'ਚ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਆਪਣੀ ਪਾਰਟੀ ਦੇ ਪ੍ਰਚਾਰ ਲਈ ਕੇਜਰੀਵਾਲ ਦਾ ਪ੍ਰੋਗਰਾਮ ਰਹੇਗਾ। ਕਾਂਗਰਸ ਨਾਲ ਸੀਟ ਵੰਡ ਦੀ ਗੱਲ ਅਸਫ਼ਲ ਹੋਣ ਤੋਂ ਬਾਅਦ 'ਆਪ' ਰਾਜ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਹੀ ਹੈ। ਪਾਠਕ ਨੇ ਇਹ ਵੀ ਕਿਹਾ ਕਿ 'ਆਪ' ਹਰਿਆਣਾ 'ਚ ਸੱਤਾ ਪਰਿਵਰਤਨ ਅਤੇ ਕੇਜਰੀਵਾਲ ਦੇ ਸ਼ਾਸਨ ਮਾਡਲ ਨੂੰ ਰਾਜ 'ਚ ਲਿਆਉਣ ਦੇ ਟੀਚੇ ਨਾਲ ਪੂਰੀ ਤਾਕਤ ਨਾਲ ਚੋਣ ਲੜਨ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News