ਕੇਜਰੀਵਾਲ ਦਾ ਦੋਸ਼- ਵਿਕਾਸ ਦਰ ਦੇ ਅੰਕੜਿਆਂ ਨਾਲ ਕੀਤੀ ਗਈ ਹੇਰਾਫੇਰੀ

03/04/2017 2:41:38 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ''ਤੇ ਵਿਕਾਸ ਦਰ ਦੇ ਅੰਕੜਿਆਂ ''ਚ ਹੇਰਾਫੇਰੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਫਰਜ਼ੀ ਅੰਕੜਿਆਂ ''ਤੇ ਆਧਾਰਤ ਹਨ। ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਅੰਕੜਿਆਂ ਨਾਲ ਛੇੜਛਾੜ ਕੀਤੀ ਗਈ ਹੈ। ਉਹ ਝੂਠ ''ਤੇ ਆਧਾਰਤ ਹਨ। ਆਮ ਆਦਮੀ ਪਾਰਟੀ (ਆਪ) ਨੇਤਾ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਕਾਂਗਰਸ ਨੇ ਦੇਸ਼ ਦੇ ਵਿਕਾਸ ਦਰ ਦੇ ਅੰਕੜਿਆਂ ''ਚ ਹੇਰਾਫੇਰੀ ਦਾ ਕੇਂਦਰ ਸਰਕਾਰ ''ਤੇ ਦੋਸ਼ ਲਾਉਂਦੇ ਹੋਏ ਆਲੋਚਨਾ ਕੀਤੀ ਸੀ। ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ 31 ਦਸੰਬਰ ਨੂੰ ਖਤਮ ਹੋਈ ਤੀਜੀ ਤਿਮਾਹੀ ਦੌਰਾਨ ਭਾਰਤ ਦੀ ਜੀ.ਡੀ.ਪੀ. 30.28 ਲੱਖ ਕਰੋੜ ਰੁਪਏ ਹੈ, ਜੋ 7 ਫੀਸਦੀ ਦਾ ਵਾਧਾ ਦਰਸਾਉਂਦਾ ਹੈ। 
ਕੇਜਰੀਵਾਲ ਨੇ ਕਿਹਾ ਕਿ ਭਾਰਤ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ਸਰਕਾਰ ''ਤੇ ਭਰੋਸਾ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਨੋਟਬੰਦੀ ਜਾਰੀ ਸੀ, ਉਦੋਂ ਉਹ ਹਰ ਹਫਤੇ ਐਲਾਨ ਕਰਦੇ ਸਨ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਕੋਲ ਕਿੰਨੇ ਪੁਰਾਣੇ ਨੋਟ ਆਏ। ਕੇਜਰੀਵਾਲ ਨੇ ਕਿਹਾ ਕਿ ਹੁਣ 3 ਮਹੀਨੇ ਲੰਘ ਚੁਕੇ ਹਨ ਅਤੇ ਕੇਂਦਰ ਸਰਕਾਰ ਨੇ ਕਿੰਨੇ ਪੁਰਾਣੇ ਨੋਟ ਆਏ, ਇਸ ਦਾ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਨੋਟਾਂ ਦੀ ਅਜੇ ਤੱਕ ਗਣਨਾ ਕੀਤੀ ਜਾ ਰਹੀ ਹੈ।


Disha

News Editor

Related News