ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਮਹਾ ਮੁਹਿੰਮ 'ਹਰ ਐਤਵਾਰ, ਡੇਂਗੂ 'ਤੇ ਵਾਰ'

09/06/2020 1:27:02 PM

ਨਵੀਂ ਦਿੱਲੀ— ਮੱਛਰਾਂ ਦੇ ਪ੍ਰਜਨਨ ਦੀ ਰੋਕਥਾਮ ਅਤੇ ਰਾਜਧਾਨੀ ਦਿੱਲੀ ਵਿਚ ਡੇਂਗੂ 'ਤੇ ਕੰਟਰੋਲ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ 10 ਹਫ਼ਤੇ, 10 ਵਜੇ, 10 ਮਿੰਟ ਮਹਾ ਮੁਹਿੰਮ ਦੀ ਸ਼ੁਰੂਆਤ ਕੀਤੀ। ਪਿਛਲੇ ਸਾਲ ਵਾਂਗ ਹੀ ਕੇਜਰੀਵਾਲ ਨੇ ਅੱਜ ਸਵੇਰੇ 10 ਵਜੇ ਆਪਣੇ ਸਰਕਾਰੀ ਆਵਾਸ 'ਤੇ ਸਾਫ-ਸਫਾਈ ਕਰ ਕੇ ਇਸ ਮੁਹਿੰਮ ਦਾ ਸ਼੍ਰੀਗਣੇਸ਼ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਜ਼ਰੀਏ ਦਿੱਲੀ ਸਰਕਾਰ ਦੀ ਕੋਸ਼ਿਸ਼ ਰਾਜਧਾਨੀ ਨੂੰ ਡੇਂਗੂ ਅਤੇ ਚਿਕਨਗੁਨੀਆ ਤੋਂ ਹਮੇਸ਼ਾ ਲਈ ਮੁਕਤ ਕਰਾਉਣਾ ਹੈ।

 

ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਇਕ ਵਾਰ ਫਿਰ ਡੇਂਗੂ ਖ਼ਿਲਾਫ਼ ਜੰਗ ਦੀ ਸ਼ੁਰੂਆਤ ਕਰ ਦਿੱਤੀ ਹੈ। ਅਗਲੇ 10 ਹਫ਼ਤੇ ਚੱਲਣ ਵਾਲੀ ਇਸ ਮਹਾ ਮੁਹਿੰਮ ਵਿਚ ਅੱਜ ਪਹਿਲੇ ਐਤਵਾਰ ਨੂੰ ਮੈਂ ਵੀ ਆਪਣੇ ਘਰ 'ਚ ਜਮ੍ਹਾਂ ਸਾਫ ਪਾਣੀ ਨੂੰ ਬਦਲਿਆ ਅਤੇ ਮੱਛਰ ਪੈਦਾ ਹੋਣ ਦੀ ਸੰਭਾਵਨਾ ਨੂੰ ਖਤਮ ਕੀਤਾ। ਉਨ੍ਹਾਂ ਨੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਤਾਂ ਇਸ ਮੁਹਿੰਮ ਨਾਲ ਜੁੜਨ ਹੀ ਨਾਲ ਹੀ ਆਪਣੇ 10 ਦੋਸਤਾਂ ਅਤੇ ਜਾਣਕਾਰਾਂ ਨੂੰ ਵੀ ਜੋੜਨ। 

ਕੇਜਰੀਵਾਲ ਨੇ ਕਿਹਾ ਕਿ ਸਾਲ ਬਾਅਦ ਮੌਜੂਦਾ ਸਮੇਂ ਵਿਚ ਡੇਂਗੂ ਮੱਛਰਾਂ ਦੇ ਪ੍ਰਜਨਨ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਮੱਛਰਾਂ ਦੇ ਪ੍ਰਜਨਨ ਨੂੰ ਕੰਟਰੋਲ ਕਰਨ ਲਈ ਘਰਾਂ 'ਚ ਪਾਣੀ ਜਮ੍ਹਾਂ ਕਰ ਕੇ ਨਾ ਰੱਖੋ ਅਤੇ ਆਲੇ-ਦੁਆਲੇ ਵੀ ਅਜਿਹਾ ਨਾ ਹੋਣ ਦਿਓ। ਇਸ ਮੁਹਿੰਮ ਨੂੰ ਕੇਜਰੀਵਾਲ ਕੈਬਨਿਟ ਦੇ ਮੰਤਰੀਆਂ, ਸਾਰੇ ਵਿਧਾਇਕਾਂ ਅਤੇ ਅਧਿਕਾਰੀ ਹਰੇਕ ਐਤਵਾਰ ਨੂੰ ਆਪਣੇ ਘਰ 'ਚ ਚਲਾਉਣਗੇ।


Tanu

Content Editor

Related News