ਕੇਂਦਰ ਦੇ ਆਰਡੀਨੈਂਸ 'ਤੇ ਕੇਜਰੀਵਾਲ ਦੀ ਤਿੱਖੀ ਪ੍ਰਤੀਕਿਰਿਆ, ਕਿਹਾ-ਦਿੱਲੀ ਦੇ ਲੋਕਾਂ ਨਾਲ ਭੱਦਾ ਮਜ਼ਾਕ

Saturday, May 20, 2023 - 04:49 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਆਰਡੀਨੈਂਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੱਲ੍ਹ ਕੇਂਦਰ ਸਰਕਾਰ ਨੇ ਛੁੱਟੀਆਂ ਲਈ ਜਿਵੇਂ ਹੀ ਸੁਪਰੀਮ ਕੋਰਟ ਬੰਦ ਹੋਇਆ ਤਾਂ ਆਰਡੀਨੈਂਸ ਲਿਆ ਕੇ ਕੋਰਟ ਦੇ ਫ਼ੈਸਲੇ ਨੂੰ ਪਲਟ ਦਿੱਤਾ। ਇਹ ਕੇਂਦਰ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਫੈਸਲੇ ਲੈਣ ਦੀ ਸ਼ਕਤੀ ਹੈ। ਉਨ੍ਹਾਂ ਕੋਲ ਜ਼ਮੀਨ, ਕਾਨੂੰਨ-ਵਿਵਸਥਾ ਅਤੇ ਪੁਲਸ ਨੂੰ ਛੱਡ ਕੇ ਫ਼ੈਸਲੇ ਲੈਣ ਦੀ ਸ਼ਕਤੀ ਹੈ ਪਰ ਭਾਜਪਾ ਤੋਂ ਇਹ ਬਰਦਾਸ਼ਤ ਨਹੀਂ ਹੋਇਆ।

ਇਹ ਵੀ ਪੜ੍ਹੋ- ਕੇਂਦਰ ਨੇ ਵਧਾਈਆਂ LG ਦੀਆਂ 'ਸ਼ਕਤੀਆਂ', ਕੇਜਰੀਵਾਲ ਨੇ ਲਾਇਆ ਸੁਪਰੀਮ ਕੋਰਟ ਦਾ ਫ਼ੈਸਲਾ ਪਲਟਣ ਦਾ ਦੋਸ਼

ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਸੀ ਕਿ ਦਿੱਲੀ ਅੰਦਰ ਅਧਿਕਾਰੀਆਂ 'ਤੇ ਕੰਟਰੋਲ ਦਿੱਲੀ ਸਰਕਾਰ ਦਾ ਹੋਵੇਗਾ। ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਕੀ ਉਹ ਗਰਮੀ ਦੀਆਂ ਛੁੱਟੀਆਂ 'ਚ ਸੁਪਰੀਮ ਕੋਰਟ ਦੇ ਬੰਦ ਹੋਣ ਦੀ ਉਡੀਕ ਕਰ ਰਹੇ ਸਨ? ਉਹ ਪੂਰੀ ਤਰ੍ਹਾਂ ਜਾਣਦੇ ਹਨ ਕਿ ਇਹ ਆਰਡੀਨੈਂਸ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਉਨ੍ਹਾਂ ਨੂੰ ਪਤਾ ਸੀ ਕਿ ਇਹ ਆਰਡੀਨੈਂਸ 5 ਮਿੰਟ ਵੀ ਕੋਰਟ 'ਚ ਨਹੀਂ ਟਿਕੇਗਾ। ਕੀ ਇਸ ਆਰਡੀਨੈਂਸ ਦੀ ਲਾਈਫ਼ ਸਿਰਫ਼ ਸਵਾ ਮਹੀਨੇ ਦੀ ਹੈ। ਜਦੋਂ 1 ਜੁਲਾਈ ਨੂੰ ਸੁਪਰੀਮ ਕੋਰਟ ਖੁੱਲ੍ਹੇਗਾ, ਤਾਂ ਅਸੀਂ ਇਸ ਆਰਡੀਨੈਂਸ ਨੂੰ ਚੁਣੌਤੀ ਦੇਵਾਂਗੇ। 

ਇਹ ਵੀ ਪੜ੍ਹੋ- LG ਦੀਆਂ ਸ਼ਕਤੀਆਂ ਵਧਾਉਣ 'ਤੇ ਆਤਿਸ਼ੀ ਨੇ ਕਿਹਾ- ਕੇਂਦਰ ਦਾ ਆਰਡੀਨੈਂਸ ਅਸੰਵਿਧਾਨਕ ਹੈ

ਕੇਜਰੀਵਾਲ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਰਿਵਿਊ ਪਟੀਸ਼ਨ ਵੀ ਦਾਇਰ ਕੀਤੀ ਹੈ। ਇਸ ਪਟੀਸ਼ਨ ਦਾ ਕੀ ਮਤਲਬ ਰਹਿ ਗਿਆ? ਜੇਕਰ ਆਰਡੀਨੈਂਸ ਲਿਆ ਕੇ ਇਨ੍ਹਾਂ ਨੇ ਪੂਰਾ ਜਜਮੈਂਟ ਹੀ ਖ਼ਤਮ ਕਰ ਦਿੱਤਾ। ਇੰਝ ਲੱਗਦਾ ਹੈ ਕਿ ਇਹ ਦੇਸ਼ ਦੇ ਲੋਕਾਂ ਨਾਲ, ਦਿੱਲੀ ਦੇ 2 ਕਰੋੜ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਹੈ। ਕੇਂਦਰ ਸਰਕਾਰ ਤਾਂ ਫਿਰ ਸੁਪਰੀਮ ਕੋਰਟ ਨੂੰ ਚੈਲੰਜ ਕਰ ਰਹੀ ਹੈ ਕਿ ਤੁਸੀਂ ਜੋ ਮਰਜ਼ੀ ਆਰਡਰ ਕਰ ਦਿਓ, ਅਸੀਂ ਤੁਹਾਡੇ ਹੁਕਮਾਂ ਨੂੰ ਦੋ ਮਿੰਟ 'ਚ ਖ਼ਤਮ ਕਰ ਦੇਵਾਂਗੇ। ਇਸ ਤਰ੍ਹਾਂ ਲੋਕਤੰਤਰ ਨੂੰ ਕੁਚਲਣਾ ਸਹੀ ਨਹੀਂ ਹੈ। ਅਸੀਂ ਇਸ ਆਰਡੀਨੈਂਸ ਖ਼ਿਲਾਫ਼ ਸੁਪਰੀਮ ਕੋਰਟ ਜਾਵਾਂਗੇ। 

ਇਹ ਵੀ ਪੜ੍ਹੋ- ਕੇਂਦਰ ਵੱਲੋਂ LG ਦੀਆਂ 'ਸ਼ਕਤੀਆਂ' ਵਧਾਉਣ ਨੂੰ RP ਸਿੰਘ ਨੇ ਦੱਸਿਆ ਚੰਗਾ ਫ਼ੈਸਲਾ, PM ਦਾ ਕੀਤਾ ਧੰਨਵਾਦ


 


Tanu

Content Editor

Related News