ਕੇਜਰੀਵਾਲ ਸਰਕਾਰ ਦਾ ਬਜਟ ''ਚ ਐਲਾਨ, ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ
Monday, Mar 04, 2024 - 06:27 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਵਿੱਤ ਮੰਤਰੀ ਆਤਿਸ਼ੀ ਨੇ ਸੋਮਵਾਰ ਨੂੰ ਰਾਜ ਵਿਧਾਨ ਸਭਾ 'ਚ ਵਿੱਤ ਸਾਲ 2024-25 ਲਈ 76,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਆਪਣੇ ਪਹਿਲੇ ਬਜਟ ਭਾਸ਼ਣ 'ਚ ਆਤਿਸ਼ੀ ਨੇ ਕਿਹਾ ਕਿ ਸਰਕਾਰ ਰਾਮ ਰਾਜ ਦੇ ਸੁਫ਼ਨੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ 'ਚ ਦਿੱਲੀ ਦੀ ਤਸਵੀਰ ਬਦਲੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਅਧੀਨ 18 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਵੇਗੀ।
मुख्यमंत्री महिला सम्मान योजना: अब 18 साल की उम्र से अधिक हर महिला को केजरीवाल सरकार ₹1000/माह देगी।
— AAP (@AamAadmiParty) March 4, 2024
बहन बेटियों को घर के बड़े हाथ में पैसे रखते हैं। मुख्यमंत्री @ArvindKejriwal दिल्ली परिवार के बड़े के तौर पर दिल्ली की बहन बेटियों के लिए एक बहुत बड़ा कदम उठा रहे हैं।
—… pic.twitter.com/H0SK0CwnOK
ਵਿੱਤ ਮੰਤਰੀ ਆਤਿਸ਼ੀ ਨੇ ਬਜਟ 'ਚ ਸਿੱਖਿਆ ਖੇਤਰ ਲਈ 16,396 ਕਰੋੜ ਰੁਪਏ ਵੰਡ ਦਾ ਪ੍ਰਸਤਾਵ ਰੱਖਇਆ ਹੈ। ਉਨ੍ਹਾਂ ਕਿਹਾ,''ਇਹ ਮਾਣ ਦੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਆਪਣਾ 10ਵਾਂ ਬਜਟ ਪੇਸ਼ ਕਰ ਰਹੀ ਹੈ। ਮੈਂ ਸਿਰਫ਼ 10ਵਾਂ ਬਜਟ ਨਹੀਂ ਸਗੋਂ ਬਦਲਦੀ ਦਿੱਲੀ ਦੀ ਤਸਵੀਰ ਪੇਸ਼ ਕਰ ਰਹੀ ਹਾਂ। ਕੇਜਰੀਵਾਲ ਆਸ ਦੀ ਕਿਰਨ ਬਣ ਕੇ ਆਏ। ਅਸੀਂ ਸਾਰੇ ਰਾਜ ਰਾਜ ਤੋਂ ਪ੍ਰੇਰਿਤ ਹਾਂ। ਅਸੀਂ ਰਾਮ ਰਾਜ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਮਿਹਨਤ ਨਾਲ ਕੰਮ ਕਰ ਰਹੇ ਹਾਂ।'' ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਯੂਨੀਵਰਸਿਟੀਆਂ ਅਤੇ ਆਈਟੀਆਈ 'ਚ 'ਬਿਜਨੈੱਸ ਬਲਾਸਟਰ' ਯੋਜਨਾ ਲਾਗੂ ਕਰੇਗੀ। ਇਸ ਲਈ ਬਜਟ 'ਚ 15 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕੋਲ 2025 ਤੱਕ ਜਨਤਕ ਟਰਾਂਸਪੋਰਟ ਲਈ 10 ਹਜ਼ਾਰ ਬੱਸਾਂ ਹੋਣਗੀਆਂ। ਇਨ੍ਹਾਂ 'ਚੋਂ 80 ਫ਼ੀਸਦੀ ਈ-ਬੱਸਾਂ ਹੋਣਗੀਆਂ। ਦਿੱਲੀ ਬਜਟ 'ਚ ਅਣਅਧਿਕਾਰਤ ਕਾਲੋਨੀਆਂ ਦੇ ਵਿਕਾਸ ਲਈ 902 ਕਰੋੜ ਰੁਪਏ ਦਾ ਪ੍ਰਬੰਧ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8