ਕੇਜਰੀਵਾਲ ਦੀਆਂ ਦੋ ਟੁਕ ਖਤਮ ਨਹੀਂ ਹੋਵੇਗਾ ਕੋਰੋਨਾ, ਇਸ ਦੇ ਨਾਲ ਜੀਉਣਾ ਸਿੱਖਣਾ ਹੋਵੇਗਾ

05/03/2020 12:45:52 AM

ਨਵੀਂ ਦਿੱਲੀ (ਏਜੰਸੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਸਾਨੂੰ ਕੋਰੋਨਾ ਦੇ ਨਾਲ ਜੀਉਣ ਦੀ ਆਦਤ ਪਾ ਲੈਣੀ ਚਾਹੀਦੀ, ਜਦੋਂ ਤੱਕ ਇਸ ਦੀ ਦਵਾਈ ਨਹੀਂ ਆਉਂਦੀ ਹੈ। ਲਾਕ ਡਾਊਨ ਨਾਲ ਕੋਰੋਨਾ ਖਤਮ ਨਹੀਂ ਹੋਣ ਵਾਲਾ ਹੈ। ਇਹ ਕੋਈ ਜ਼ਿਲਾ ਨਾ ਸੋਚੇ ਕਿ ਉਹ ਕੋਰੋਨਾ ਮੁਕਤ ਹੋ ਜਾਵੇਗਾ, ਜਦੋਂ ਤੱਕ ਇਸ ਦੀ ਦਵਾਈ ਨਹੀਂ ਆਵੇਗੀ। ਸੁਝਾਅ ਦਿੰਦੇ ਹੋਏ ਸੀ.ਐਮ. ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੇ ਨਾਲ ਸਾਨੂੰ ਜੀਉਣ ਦੀ ਆਦਤ ਪਾਉਣੀ ਹੋਵੇਗੀ।

ਇਸ ਦੇ ਲਈ ਸਾਨੂੰ ਖੂਬ ਟੈਸਟਿੰਗ ਕਰਨੀ ਪਵੇਗੀ, ਜੋ ਵੀ ਕੋਰੋਨਾ ਦਾ ਮਰੀਜ਼ ਮਿਲੇ, ਉਸ ਨੂੰ ਠੀਕ ਕਰਕੇ ਘਰ ਭੇਜਿਆ। ਦੂਜੀ- ਮੌਤ 'ਤੇ ਕੰਟਰੋਲ ਕਰਨਾ ਹੈ। ਕਿਸੇ ਵੀ ਹਾਲਤ 'ਤੇ ਮੌਤ ਨਹੀਂ ਹੋਣੀ ਚਾਹੀਦੀ। ਸੀ.ਐਮ. ਨੇ ਕਿਹਾ ਕਿ ਦੇਸ਼ ਵਿਚ ਪਿਛਲੇ 70 ਸਾਲ ਤੋਂ ਹੈਲਥ ਇੰਫਰਾਸਟਰੱਕਚਰ 'ਤੇ ਕੰਮ ਨਹੀਂ ਕੀਤਾ ਗਿਆ ਹੈ। ਅਸੀਂ ਦਿੱਲੀ 'ਚ ਬਹੁਤ ਘੱਟ ਕੀਤਾ, ਮੋਹੱਲਾ ਕਲੀਨਿਕ ਉਦਾਹਰਣ ਹੈ। ਕੋਰੋਨਾ ਨੇ ਸਿਖਾ ਦਿੱਤਾ ਕਿ ਸਾਨੂੰ ਹੈਲਥ ਇੰਫ੍ਰਾਸਟਰੱਕਚਰ ਨੂੰ ਮਜ਼ਬੂਤ ਰੱਖਣਾ ਹੈ ਅਤੇ ਦੂਜਾ ਸਾਨੂੰ ਰਿਸਰਚ 'ਤੇ ਕੰਮ ਕਰਨਾ ਹੋਵੇਗਾ। 


Sunny Mehra

Content Editor

Related News