ਸੁਰੱਖਿਆ ਲਈ ਨੂੰਹ ਦੇ ਗਹਿਣਿਆਂ ਨੂੰ ਆਪਣੇ ਕੋਲ ਰੱਖਣਾ ਕੋਈ ਵਧੀਕੀ ਨਹੀਂ : ਸੁਪਰੀਮ ਕੋਰਟ

Saturday, Jan 15, 2022 - 10:08 AM (IST)

ਸੁਰੱਖਿਆ ਲਈ ਨੂੰਹ ਦੇ ਗਹਿਣਿਆਂ ਨੂੰ ਆਪਣੇ ਕੋਲ ਰੱਖਣਾ ਕੋਈ ਵਧੀਕੀ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ)–ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੁਰੱਖਿਆ ਲਈ ਨੂੰਹ ਦੇ ਗਹਿਣਿਆਂ ਨੂੰ ਆਪਣੇ ਕੋਲ ਰੱਖਣਾ ਆਈ. ਪੀ. ਸੀ. ਦੀ ਧਾਰਾ 498ਏ ਅਧੀਨ ਕਿਸੇ ਤਰ੍ਹਾਂ ਦਾ ਜ਼ੁਲਮ ਜਾਂ ਵਧੀਕੀ ਨਹੀਂ ਮੰਨੀ ਜਾ ਸਕਦੀ। ਮਾਣਯੋਗ ਜੱਜ ਇੰਦਰਾ ਬੈਨਰਜੀ ਅਤੇ ਜਸਟਿਸ ਜੇ. ਕੇ. ਮਹੇਸ਼ਵਰੀ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਆਜ਼ਾਦ ਤੌਰ ’ਤੇ ਰਹਿ ਰਹੇ ਬਾਲਗ ਭਰਾ ਨੂੰ ਕੰਟਰੋਲ ਕਰਨ ਜਾਂ ਵਿਰੋਧ ਤੋਂ ਬਚਣ ਲਈ ਭਰਜਾਈ ਨਾਲ ਤਾਲਮੇਲ ਬਿਠਾਉਣ ਦੀ ਸਲਾਹ ਦੇਣ ਵਿਚ ਨਾਕਾਮੀ ਆਈ. ਪੀ. ਸੀ. ਦੀ ਧਾਰਾ 498ਏ ਅਧੀਨ ਨੂੰਹ ਨਾਲ ਵਧੀਕੀ ਨਹੀਂ ਹੋ ਸਕਦੀ। ਧਾਰਾ 498ਏ ਇਕ ਔਰਤ ਦੇ ਪਤੀ ਜਾਂ ਪਤੀ ਦੇ ਰਿਸ਼ਤੇਦਾਰ ਨੂੰ ਵਧੀਕੀ ਅਧੀਨ ਕਰਨ ਲਈ ਸੰਦਰਭਿਤ ਕਰਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ : ਅਰਵਿੰਦ ਕੇਜਰੀਵਾਲ

ਸੁਪਰੀਮ ਕੋਰਟ ਨੇ ਉਕਤ ਟਿੱਪਣੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਵਿਰੁੱਧ ਅਪੀਲ ’ਤੇ ਸੁਣਵਾਈ ਕਰਦਿਆਂ ਕੀਤੀ। ਹਾਈ ਕੋਰਟ ਨੇ ਔਰਤ ਦੇ ਪਤੀ ਦੀ ਅਮਰੀਕਾ ਪਰਤਣ ਦੀ ਆਗਿਆ ਦੇਣ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਸੀ। ਔਰਤ ਦਾ ਪਤੀ ਅਮਰੀਕਾ ਵਿਚ ਕੰਮ ਕਰਦਾ ਹੈ। ਸੁਪਰੀਮ ਕੋਰਟ ਮੁਤਾਬਕ ਨੂੰਹ ਨੇ ਉਨ੍ਹਾਂ ਗਹਿਣਿਆਂ ਦਾ ਕੋਈ ਵੇਰਵਾ ਨਹੀਂ ਦਿੱਤਾ, ਜੋ ਕਥਿਤ ਤੌਰ ’ਤੇ ਉਸ ਦੀ ਸੱਸ ਅਤੇ ਜੇਠ ਵਲੋਂ ਲਏ ਗਏ ਸਨ। ਪਟੀਸ਼ਨਕਰਤਾ ਕੋਲ ਕੋਈ ਗਹਿਣੇ ਹਨ ਜਾਂ ਨਹੀਂ, ਇਸ ਬਾਰੇ ਵੀ ਸਪੱਸ਼ਟ ਨਹੀਂ ਕੀਤਾ ਗਿਆ। ਮਾਮਲਾ ਕੁਰੂਕਸ਼ੇਤਰ ਦੀ ਉਕਤ ਔਰਤ ਨਾਲ ਸੰਬੰਧਤ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News