Kedarnath Yatra ਦੌਰਾਨ ਭਿਆਨਕ ਹਾਦਸਾ: ਜ਼ਮੀਨ ਖਿਸਕਣ ਨਾਲ ਖੱਡ 'ਚ ਡਿੱਗੇ 2 ਸ਼ਰਧਾਲੂ, ਹੋਈ ਮੌਤ

Wednesday, Jun 18, 2025 - 02:23 PM (IST)

Kedarnath Yatra ਦੌਰਾਨ ਭਿਆਨਕ ਹਾਦਸਾ: ਜ਼ਮੀਨ ਖਿਸਕਣ ਨਾਲ ਖੱਡ 'ਚ ਡਿੱਗੇ 2 ਸ਼ਰਧਾਲੂ, ਹੋਈ ਮੌਤ

ਕੇਦਾਰਨਾਥ : ਕੇਦਾਰਨਾਥ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੇਦਾਰਨਾਥ ਯਾਤਰਾ ਦੇ ਰਸਤੇ 'ਤੇ ਜ਼ਮੀਨ ਖਿਸਕਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਮਿਲੀ ਹੈ। ਜਾਣਕਾਰੀ ਅਨੁਸਾਰ ਜੰਗਲਚੱਟੀ ਘਾਟ ਦੇ ਨੇੜੇ ਉੱਪਰਲੀ ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗ ਪਏ। ਇਸ ਪੈਦਲ ਰਸਤੇ 'ਤੇ ਪਹਾੜ ਤੋਂ ਡਿੱਗੇ ਵੱਡੇ ਪੱਥਰਾਂ ਦੀ ਲਪੇਟ ਵਿੱਚ ਆਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਜ਼ਮੀਨ ਖਿਸਕਣ ਦੀ ਸੂਚਨਾ ਮਿਲਣ 'ਤੇ ਐੱਸਡੀਆਰਐਫ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ, ਜਿਹਨਾਂ ਵਲੋਂ ਜ਼ਖ਼ਮੀਆਂ ਅਤੇ ਕੁਝ ਫਸੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਹੋਟਲ 'ਚ ਪ੍ਰੇਮੀ ਨੂੰ ਮਿਲਣ ਗਈ ਨੂੰਹ, ਪਤੀ ਨੂੰ ਦੇਖ ਦੂਜੀ ਮੰਜ਼ਿਲ ਤੋਂ ਮਾਰੀ ਛਾਲ, ਸਹੁਰਿਆਂ ਨੇ ਬਣਾਈ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਬੁੱਧਵਾਰ 18 ਜੂਨ ਨੂੰ ਸਵੇਰੇ 12 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਇਸ ਘਟਨਾ ਨਾਲ ਕੇਦਾਰਨਾਥ ਵਿਚ ਦਹਿਸ਼ਤ ਫੈਲ ਗਈ। ਇਸ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ ਮੁੱਢਲੇ ਇਲਾਜ ਲਈ ਗੌਰੀਕੁੰਡ ਭੇਜ ਦਿੱਤਾ ਗਿਆ ਹੈ। 1 ਵਿਅਕਤੀ ਅਜੇ ਵੀ ਲਾਪਤਾ ਹੈ, ਜਿਸਦੀ ਭਾਲ ਜਾਰੀ ਹੈ। ਬਚਾਅ ਟੀਮ ਖਾਈ ਵਿੱਚ ਉਤਰ ਗਈ ਹੈ ਅਤੇ ਖੋਜ ਕਾਰਜ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਕੇਦਾਰਨਾਥ ਵਿਖੇ ਦੋ ਦਿਨ ਪਹਿਲਾਂ ਭਾਰੀ ਮੀਂਹ ਪਿਆ ਸੀ। ਇਸ ਦੌਰਾਨ ਕੇਦਾਰਨਾਥ ਪੈਦਲ ਰਸਤੇ 'ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ : ਜਹਾਜ਼ ਹਾਦਸੇ 'ਚ ਮਾਰਿਆ ਗਿਆ ਲਾਰੈਂਸ, ਪਿਤਾ ਦੇ ਸਸਕਾਰ ਲਈ ਆਇਆ ਸੀ ਭਾਰਤ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News