ਕੇਦਾਰਨਾਥ ਮੰਦਰ ਦੇ ਕਿਵਾੜ ਖੁੱਲੇ, ਪੀ.ਐੱਮ. ਮੋਦੀ ਦੇ ਨਾਂ ਨਾਲ ਹੋਈ ਪੂਜਾ

4/29/2020 9:48:26 AM

ਦੇਹਰਾਦੂਨ- ਕੇਦਾਰਨਾਥ ਦੇ ਕਿਵਾੜ ਅੱਜ ਯਾਨੀ ਬੁੱਧਵਾਰ ਨੂੰ ਪੂਜਾ ਅਰਚਨਾ ਤੋਂ ਬਾਅਦ ਸਵੇਰੇ 6.10 ਵਜੇ ਖੋਲ ਦਿੱਤੇ ਗਏ। ਕਿਵਾੜ ਖੁੱਲਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨਾਲ ਰੂਦਰਾਭਿਸ਼ੇਕ ਪੂਜਾ ਸੰਪੰਨ ਕੀਤੀ ਗਈ। ਹਾਲਾਂਕਿ ਕੋਰੋਨਾ ਆਫ਼ਤ ਕਾਰਨ ਫਿਲਹਾਲ ਸ਼ਰਧਾਲੂਆਂ ਨੂੰ ਮੰਦਰ ਕੰਪਲੈਕਸ 'ਚ ਜਾਣ ਦੀ ਮਨਜ਼ੂਰੀ ਨਹੀਂ ਹੈ।

15-16 ਲੋਕ ਹੀ ਸਨ ਮੌਜੂਦ
ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਮੰਦਰ ਕਿਵਾੜ ਖੁੱਲਣ ਦੌਰਾਨ ਇੱਥੇ ਭਗਤਾਂ ਦੀ ਲਾਈਨ ਨਹੀਂ ਸੀ। ਸਿਰਫ਼ 15 ਤੋਂ 16 ਲੋਕ ਵੀ ਉੱਥੇ ਮੌਜੂਦ ਸਨ। ਕੇਦਾਰਨਾਥ ਧਾਮ ਦੇ ਰਾਵਲ ਭੀਮਾਸ਼ੰਕਰ ਲਿੰਗ ਉਖੀਮਠ 'ਚ 14 ਦਿਨਾਂ ਲਈ ਕੁਆਰੰਟੀਨ 'ਚ ਹਨ, ਇਸ ਲਈ ਉਨਾਂ ਦੇ ਪ੍ਰਤੀਨਿਧੀ ਦੇ ਤੌਰ 'ਤੇ ਪੁਜਾਰੀ ਸ਼ਿਵਸ਼ੰਕਰ ਲਿੰਗ ਨੇ ਕਿਵਾੜ ਖੋਲਣ ਦੀ ਪਰੰਪਰਾ ਨਿਭਾਈ। ਰਾਵਤ 19 ਅਪ੍ਰੈਲ ਨੂੰ ਮਹਾਰਾਸ਼ਟਰ ਤੋਂ ਉਤਰਾਖੰਡ ਆਏ ਹਨ, ਕੁਆਰੰਟੀਨ ਖਤਮ ਕਰਨ ਤੋਂ ਬਾਅਦ 3 ਮਈ ਨੂੰ ਉਹ ਕੇਦਾਰਨਾਥ ਪਹੁੰਚਣਗੇ। ਉਨਾਂ ਨਾਲ ਦੇਵਸਥਾਨਮ ਬੋਰਡ ਦੇ ਪ੍ਰਤੀਨਿਧੀ ਦੇ ਤੌਰ 'ਤੇ ਬੀ.ਡੀ. ਸਿੰਘ ਸਮੇਤ ਪੰਚਗਾਈ ਨਾਲ ਸੰਬੰਧ 20 ਕਰਮਚਾਰੀ ਕਿਵਾੜ ਖੁੱਲਣ 'ਤੇ ਇੱਥੇ ਪਹੁੰਚੇ। ਇਸ ਤੋਂ ਇਲਾਵਾ ਪੁਲਸ ਅਤੇ ਪ੍ਰਸ਼ਾਸਨ ਦੇ ਕਰੀਬ 15 ਲੋਕ ਇੱਥੇ ਮੌਜੂਦ ਸਨ।

PunjabKesariਸੋਸ਼ਲ ਡਿਸਟੈਂਸਿੰਗ ਦਾ ਰੱਖਿਆ ਗਿਆ ਧਿਆਨ
ਕੋਰੋਨਾ ਆਫ਼ਤ ਦਰਮਿਆਨ ਮੰਦਰ 'ਚ ਪੂਜਾ ਅਰਚਨਾ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਗਿਆ। ਮੰਦਰ 'ਚ ਭੀੜ ਨਾ ਹੋਵੇ, ਇਸ ਲਈ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੇ ਮੰਦਰ 'ਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ।

10 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਮੰਦਰ
ਵੁਡ ਸਟੋਨ ਕੰਪਨੀ ਨੇ ਕੇਦਾਰਨਾਥ 'ਚ ਬਰਫ਼ ਦੇ ਗਲਿਆਰਿਆਂ ਨੂੰ ਕੱਟ ਕੇ ਮੰਦਰ ਤੱਕ ਪਹੁੰਚਣ ਲਈ ਰਸਤਾ ਬਣਆਇਆ। ਹਾਲੇ ਵੀ ਕੇਦਾਰਨਾਥ 'ਚ 4 ਤੋਂ 6 ਫੁੱਟ ਤੱਕ ਬਰਫ਼ੇ ਦੇਖੀ ਜਾ ਸਕਦੀ ਹੈ। ਕਿਵਾੜ ਖੁੱਲਣ ਦੌਰਾਨ ਰਿਸ਼ੀਕੇਸ਼ ਦੇ ਬਾਬਾ ਦੇ ਭਗਤ ਸਤੀਸ਼ ਕਾਲੜਾ ਨੇ ਕੇਦਾਰਨਾਥ ਮੰਦਰ ਨੂੰ 10 ਕੁਇੰਟਲ ਗੇਂਦੇ, ਗੁਲਾਬ ਅਤੇ ਹੋਰ ਫੁੱਲਾਂ ਨਾਲ ਮੰਦਰ ਸਜਾਇਆ। ਮੰਦਰ ਰਾਤ ਨੂੰ ਬਿਜਲੀ ਦੀ ਰੋਸ਼ਨੀ ਨਾਲ ਜਗਮਗਾ ਰਿਹਾ ਸੀ।

15 ਮਈ ਨੂੰ ਖੁੱਲਣਗੇ ਬਦਰੀਨਾਥ ਦੇ ਕਿਵਾੜ
ਕੇਦਾਰਨਾਥ ਧਾਮ ਦੇ ਕਿਵਾੜ ਖੁੱਲਣ ਦੇ ਨਾਲ ਹੀ ਉਤਰਾਖੰਡ ਦੇ ਚਾਰ 'ਚੋਂ 3 ਧਾਮਾਂ ਦੇ ਕਿਵਾੜ ਖੁੱਲ ਗਏ ਹਨ। ਗੰਗੋਤਰੀ-ਯਮੁਨੋਤਰੀ ਧਾਮ ਦੇ ਕਿਵਾੜ ਅਕਸ਼ਯਾ ਤ੍ਰਿਤੀਆ ਮੌਕੇ 26 ਅਪ੍ਰੈਲ ਨੂੰ ਖੁੱਲ ਚੁਕੇ ਹਨ, ਜਦੋਂ ਕਿ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ 15 ਮਈ ਨੂੰ ਖੁੱਲਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Content Editor DIsha