ਕੇਦਾਰਨਾਥ ਧਾਮ ’ਚ ਭਾਰੀ ਬਰਫ਼ਬਾਰੀ, ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਪਹਾੜ (ਤਸਵੀਰਾਂ)
Tuesday, Nov 03, 2026 - 08:02 AM (IST)
ਦੇਹਰਾਦੂਨ/ਸ਼ਿਮਲਾ (ਇੰਟ, ਸੰਤੋਸ਼) - ਉੱਤਰਾਖੰਡ ਦੇ ਕੇਦਾਰਨਾਥ ਧਾਮ ਵਿਚ ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਭਾਰੀ ਬਰਫ਼ਬਾਰੀ ਹੋਈ। ਉੱਥੇ ਹੀ ਹਿਮਾਚਲ ਦੇ ਕਬਾਇਲੀ ਅਤੇ ਉੱਚਾਈ ਵਾਲੇ ਇਲਾਕਿਆਂ ਵਿਚ ਕੜਾਕੇ ਦੀ ਸਰਦੀ ਸ਼ੁਰੂ ਹੋ ਚੁੱਕੀ ਹੈ। ਲਾਹੌਲ-ਸਪੀਤੀ ਦਾ ਕੁਕੁਮਸੇਰੀ ਸੂਬੇ ਵਿਚ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਸਿਫਰ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਤਾਬੋ ਵਿਚ ਪਾਰਾ 0.1 ਡਿਗਰੀ ਅਤੇ ਕਲਪਾ ਵਿਚ 4.2 ਡਿਗਰੀ ਸੈਲਸੀਅਸ ਰਿਹਾ। ਕੇਦਾਰਨਾਥ ਮੰਦਰ ਵਿੱਚ ਹੋਈ ਬਰਫ਼ਬਾਰੀ ਤੋਂ ਬਾਅਦ ਪਹਾੜ ਅਤੇ ਮੰਦਰ ਕੰਪਲੈਕਸ ਦਾ ਸੁੰਦਰ ਨਜ਼ਾਰਾ ਦੇਖਣ ਯੋਗ ਹੈ।
ਇਹ ਵੀ ਪੜ੍ਹੋ: ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਕੇਦਾਰਨਾਥ ਮੰਦਰ ਦੀਆਂ ਦਿਲ ਖਿੱਚਵੀਆਂ ਫੋਟੋਆਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਮੈਦਾਨੀ ਅਤੇ ਘਾਟੀ ਵਾਲੇ ਇਲਾਕਿਆਂ ਵਿਚ ਸਵੇਰ ਦੇ ਸਮੇਂ ਧੁੰਦ ਨੇ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਕਤੂਬਰ ਮਹੀਨੇ ’ਚ ਸੂਬੇ ਵਿਚ ਆਮ (25.1 ਮਿਲੀਮੀਟਰ) ਦੇ ਮੁਕਾਬਲੇ 28.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

ਉੱਤਰਾਖੰਡ ’ਚ ਸ਼ਰਧਾਲੂਆਂ ਦੇ ਧਾਮ ਪਹੁੰਚਣ ਦਾ ਸਿਲਸਿਲਾ ਜਾਰੀ ਹੈ। 2026 ਦੀ ਕੇਦਾਰਨਾਥ ਯਾਤਰਾ ਹੁਣ ਆਖਰੀ ਪੜਾਅ ਵਿਚ ਹੈ। ਇਸ ਸਾਲ ਹੁਣ ਤੱਕ 18 ਲੱਖ 80 ਹਜ਼ਾਰ 398 ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
