ਕਸ਼ਮੀਰੀ ਸਿਖਿਆਰਥੀ ਨੇ ਵਧਾਇਆ ਦੇਸ਼ ਦਾ ਮਾਣ, ਬ੍ਰਿਟੇਨ ਵਿਚ ਪੜ੍ਹਨ ਲਈ ਹਾਸਲ ਕੀਤੀ ਸਕਾਲਰਸ਼ਿਪ

07/27/2020 7:11:03 PM

ਨਵੀਂ ਦਿੱਲੀ — ਯੂਨਾਈਟਿਡ ਕਿੰਗਡਮ(UK) ਦੀ ਕਾਨੂੰਨੀ ਪ੍ਰਣਾਲੀ ਦਾ ਗਿਆਨ ਹਾਸਲ ਕਰਨ ਦੇ ਉਦੇਸ਼ ਨਾਲ ਇੱਕ ਕਸ਼ਮੀਰੀ ਵਿਦਿਆਰਥੀ ਨੇ ਹਾਲ ਹੀ ਵਿਚ ਲੰਡਨ ਵਿਚ ਕੁਈਨਜ਼ ਮੈਰੀ ਯੂਨੀਵਰਸਿਟੀ 'ਚ ਪੜ੍ਹਨ ਲਈ ਫੈਲੋਸ਼ਿਪ ਪ੍ਰਾਪਤ ਕੀਤੀ ਹੈ।

ਹਸਨੈਨ ਮੁਸਤਫਾ ਖਵਾਜਾ(Hasnain Mustafa Khawaja) ਕਾਨੂੰਨੀ ਸਿੱਖਿਆ ਦਾ ਵਿਦਿਆਰਥੀ ਹੈ ਅਤੇ ਇਸ ਨੂੰ 'Chevening Scholarship' ਲਈ ਚੁਣਿਆ ਗਿਆ ਹੈ। ਜਿਹੜਾ ਕਿ 160 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਲੀਡਰਸ਼ਿਪ ਗੁਣਾਂ ਵਾਲੇ ਵਿਦਿਆਰਥੀਆਂ ਨੂੰ ਯੂਕੇ ਦੀਆਂ ਯੂਨੀਵਰਸਿਟੀਆਂ ਵਿਚ ਪੋਸਟ ਗ੍ਰੈਜੂਏਟ ਅਧਿਐਨ ਜਾਂ ਕੋਰਸ ਕਰਨ ਲਈ ਦਿੱਤਾ ਜਾਂਦਾ ਹੈ। 

ਇਹ ਸਕਾਲਰਸ਼ਿਪ ਹਰ ਸਾਲ ਪੂਰੀ ਦੁਨੀਆ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਵਿਦੇਸ਼ਾਂ ਵਿਚ ਪੜ੍ਹਨਾ ਚਾਹੁੰਦੇ ਹਨ। ਦੁਨੀਆ ਭਰ ਦੇ ਹਜ਼ਾਰਾਂ ਵਿਦਿਆਰਥੀ ਇਸ ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਲਈ ਪ੍ਰੀਖਿਆ ਵਿਚ ਹਿੱਸਾ ਲੈਂਦੇ ਹਨ। ਪਰ ਸਿਰਫ ਕੁਝ ਭਾਗਾਂ ਵਾਲੇ ਹੀ ਟੈਸਟ ਨੂੰ ਕ੍ਰੈਕ ਕਰਨ ਤੋਂ ਬਾਅਦ ਲੋੜੀਂਦੀ ਸਕਾਲਰਸ਼ਿਪ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ। 

ਖਵਾਜਾ ਨੇ ਕਿਹਾ, 'ਮੈਂ 12 ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਨੂੰਨ ਲਈ ਦਾਖਲਾ ਪ੍ਰੀਖਿਆ ਦਿੱਤੀ ਸੀ। ਮੈਨੂੰ ਕਸ਼ਮੀਰ ਯੂਨੀਵਰਸਿਟੀ ਵਿਚ ਦਾਖਲਾ ਮਿਲਿਆ ਸੀ ਜਿੱਥੋਂ ਮੈਂ ਇਹ ਪੰਜ ਸਾਲਾ ਗ੍ਰੈਜੂਏਸ਼ਨ ਕੋਰਸ ਪੂਰਾ ਕੀਤਾ ਹੈ।' 'ਸਾਡੀ ਯੂਨੀਵਰਸਿਟੀ ਵਿਚ ਇਕ ਬੀਬੀ ਵਿਦਿਆਰਥਣ ਸੀ ਜਿਸ ਨੂੰ ਤਿੰਨ ਸਾਲ ਪਹਿਲਾਂ ਇਹ ਸਕਾਲਰਸ਼ਿਪ ਮਿਲੀ ਸੀ। ਉਦੋਂ ਹੀ ਮੈਨੂੰ ਇਸ ਪ੍ਰੋਗਰਾਮ ਬਾਰੇ ਪਤਾ ਲੱਗਿਆ।'

PunjabKesari

ਅਕਾਦਮਿਕ ਯੋਗਤਾ ਤੋਂ ਇਲਾਵਾ ਇਸ ਪ੍ਰੋਗਰਾਮ ਲਈ ਦੋ ਸਾਲਾਂ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਜਦੋਂ ਖਵਾਜਾ ਨੂੰ ਇਸ ਯੋਗਤਾ ਬਾਰੇ ਪਤਾ ਲੱਗਿਆ ਤਾਂ ਉਸਨੇ ਸਵੈ-ਸੇਵੀ ਕੰਮਾਂ ਵਿਚ ਹਿੱਸਾ ਲਿਆ ਅਤੇ ਇਕ ਐਨ.ਜੀ.ਓ. 'ਚ ਸ਼ਾਮਲ ਹੋ ਗਿਆ। 

ਇਸ ਦੌਰਾਨ ਖਵਾਜਾ ਨੇ ਕਿਹਾ ਕਿ ਇਸ ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਲਈ ਜਿਹੜੀ ਯੋਗਤਾ ਦੀ ਜ਼ਰੂਰਤ ਹੈ ਉਹ ਹੈ ਕਿ ਉਸ ਵਿਅਕਤੀ ਕੋਲ ਦੋ ਸਾਲਾਂ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਇਹ ਕੋਈ ਸਵੈ-ਸੇਵੀ ਉਪਰਾਲਾ, ਇੰਟਰਨਸ਼ਿਪ, ਪਾਰਟ-ਟਾਈਮ ਜਾਂ ਪੂਰੇ ਸਮੇਂ ਦੀ ਨੌਕਰੀ ਹੋ ਸਕਦੀ ਹੈ। ਇਸ ਲਈ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ, ਮੈਂ ਸਵੈ-ਸੇਵੀ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਇਕ ਐਨਜੀਓ ਵਿਚ ਆਪਣੀ ਇੰਟਰਨਸ਼ਿਪ ਕੀਤੀ।'

ਖਵਾਜਾ ਨੇ ਆਪਣੀ ਖ਼ੁਸ਼ੀ ਸਾਂਝੀ ਕਰਦਿਆ ਦੱਸਿਆ 'ਸਭ ਤੋਂ ਪਹਿਲਾਂ ਤਾਂ ਮੈਂ ਇਸ ਐਵਾਰਡ ਪੱਤਰ ਦੇ ਮਿਲਣ 'ਤੇ ਵਿਸ਼ਵਾਸ ਨਹੀਂ ਕਰ ਰਿਹਾ ਸੀ ਜਿਹੜਾ ਕਿ ਮੈਂ ਈ-ਮੇਲ ਰਾਹੀਂ ਪ੍ਰਾਪਤ ਕੀਤਾ ਸੀ। ਇਸ ਲਈ ਪਹਿਲਾਂ ਮੈਂ ਸਕੱਤਰੇਤ ਨੂੰ ਫੋਨ ਕਰਕੇ ਇਸ ਪੱਤਰ ਦੀ ਪੁਸ਼ਟੀ ਕੀਤੀ।

ਮੈਂ ਫਿਰ ਇਹ ਖ਼ਬਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕੀਤੀ। ਜਿਵੇਂ ਕਿ ਵਿਦੇਸ਼ ਪੜ੍ਹਾਈ ਲਈ ਜਾਣਾ ਦੇਸ਼ ਦੇ ਲੱਖਾਂ ਵਿਦਿਆਰਥੀਆਂ ਲਈ ਇੱਕ ਸੁਪਨਾ ਹੁੰਦਾ ਹੈ। ਦੂਜੇ ਪਾਸੇ ਇੱਕ ਆਮ ਵਿਦਿਆਰਥੀ ਜੋ ਕਿ ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹੈ ਅਤੇ ਇੰਨਾ ਜ਼ਿਆਦਾ ਖਰਚਾ ਨਹੀਂ ਚੁੱਕ ਸਕਦਾ। ਇਹ ਮੌਕਾ ਮੇਰੇ ਲਈ ਬਹੁਤ ਚੰਗਾ ਹੈ ਕਿਉਂਕਿ ਮੈਂ ਕੁਈਨਜ਼ ਮੈਰੀ ਯੂਨੀਵਰਸਿਟੀ ਵਿਚ ਮਨੁੱਖੀ ਅਧਿਕਾਰਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਕਸ਼ਮੀਰ ਵਾਪਸ ਆਵਾਂਗਾ।

ਖਵਾਜਾ ਦੇ ਦੋਸਤ ਆਸਿਫ ਅਲੀ ਨੇ ਇਸ ਖ਼ਬਰ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਇਕ ਮਾਣ ਵਾਲਾ ਪਲ ਹੈ। “ਸਾਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਉਸਨੂੰ ਇਹ ਮੌਕਾ ਮਿਲਿਆ ਹੈ। ਹੁਣ ਉਹ ਯੂਕੇ ਵਿਚ ਪੜ੍ਹੇਗਾ ਅਤੇ ਲੋਕਾਂ ਦੀ ਮਦਦ ਲਈ ਵਾਪਸ ਆਵੇਗਾ ਕਿਉਂਕਿ ਉਹ ਇੱਕ ਵਕੀਲ ਹੈ। ਉਹ ਮਨੁੱਖੀ ਅਧਿਕਾਰਾਂ ਅਤੇ ਗਰੀਬ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਹੈ।


Harinder Kaur

Content Editor

Related News