ਲੋਕਾਂ ਦੇ ਦਿਲਾਂ ਨੂੰ ਜੋੜਦੀ ਹੈ ਕਸ਼ਮੀਰ ਰੇਲ ਸੇਵਾ : ਜੰਮੂ ਕਸ਼ਮੀਰ ਉਪਰਾਜਪਾਲ
Friday, Jun 06, 2025 - 06:43 PM (IST)

ਕਟੜਾ (ਜੰਮੂ ਕਸ਼ਮੀਰ) : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ 'ਕਸ਼ਮੀਰ ਤੋਂ ਕੰਨਿਆਕੁਮਾਰੀ' ਹੁਣ ਇੱਕ ਨਾਅਰਾ ਨਹੀਂ ਰਿਹਾ ਸਗੋਂ ਵਾਦੀ ਤੱਕ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਨਾਲ ਇਹ ਇੱਕ ਹਕੀਕਤ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਰੇਲ ਸੇਵਾ ਦੇ ਉਦਘਾਟਨ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਦਿਲਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜ ਦਿੱਤਾ ਹੈ ਅਤੇ ਇਸ ਖੇਤਰ ਲਈ ਆਰਥਿਕ ਖੁਸ਼ਹਾਲੀ ਦਾ ਰਾਹ ਪੱਧਰਾ ਕੀਤਾ ਹੈ।
ਇਹ ਵੀ ਪੜ੍ਹੋ : Heavy Rain Alert: ਅਗਲੇ 7 ਦਿਨ ਤੇਜ਼ ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
ਸਿਨਹਾ ਨੇ ਇੱਥੇ ਇੱਕ ਜਨਤਕ ਮੀਟਿੰਗ ਵਿੱਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਕਟੜਾ-ਸ਼੍ਰੀਨਗਰ ਅਤੇ ਸ੍ਰੀਨਗਰ-ਕਟੜਾ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਯਾਤਰਾ ਹੁਣ ਸਿਰਫ਼ ਇੱਕ ਨਾਅਰਾ ਨਹੀਂ ਰਹੀ। ਇਹ ਹੁਣ ਹਕੀਕਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਦੋ ਦੂਰ-ਦੁਰਾਡੇ ਇਲਾਕਿਆਂ ਨੂੰ ਰੇਲ ਰਾਹੀਂ ਜੋੜਨ ਨਾਲ ਸਾਬਕਾ ਗ੍ਰਹਿ ਮੰਤਰੀਆਂ ਸਰਦਾਰ ਵੱਲਭਭਾਈ ਪਟੇਲ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸੁਪਨਾ ਵੀ ਸਾਕਾਰ ਹੋਇਆ ਹੈ।
ਇਹ ਵੀ ਪੜ੍ਹੋ : Chips-Kurkure ਚੋਰੀ ਕਰਨ ਦੇ ਦੋਸ਼ 'ਚ ਦਿੱਤੀ ਤਾਲਿਬਾਨ ਦੀ ਸਜ਼ਾ, ਮਾਮਲਾ ਸੁਣ ਕੰਬ ਜਾਵੇਗਾ ਦਿਲ
ਸਿਨਹਾ ਨੇ ਕਿਹਾ, “ਤੁਸੀਂ ਨਾ ਸਿਰਫ਼ ਰੇਲਵੇ ਨੈੱਟਵਰਕ ਨੂੰ ਜੋੜਿਆ ਸਗੋਂ ਅੱਜ ਲੱਖਾਂ ਭਾਰਤੀ ਨਾਗਰਿਕਾਂ ਦੇ ਦਿਲਾਂ ਨੂੰ ਵੀ ਜੋੜਿਆ ਹੈ।” ਉਪ ਰਾਜਪਾਲ ਨੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ 'ਤੇ ਦੋ ਇੰਜੀਨੀਅਰਿੰਗ ਅਜੂਬਿਆਂ ਦੇ ਉਦਘਾਟਨ ਨੂੰ ਇੱਕ ਇਤਿਹਾਸਕ ਪਲ ਵੀ ਕਿਹਾ। ਸਿਨਹਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਪੋਸਟ ਵਿੱਚ ਕਿਹਾ, "ਕਿੰਨਾ ਖ਼ਾਸ ਦਿਨ ਹੈ! 6 ਜੂਨ, 2025 ਇਤਿਹਾਸ ਵਿੱਚ ਦਰਜ ਹੋ ਜਾਵੇਗਾ। ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੇ ਸਭ ਤੋਂ ਉੱਚੇ ਆਰਚ ਰੇਲਵੇ ਪੁਲ 'ਚਨਾਬ ਪੁਲ' ਅਤੇ ਭਾਰਤ ਦੇ ਪਹਿਲੇ ਕੇਬਲ-ਸਟੇਡ ਰੇਲ ਪੁਲ ਅੰਜੀ ਸੇਤੂ ਦਾ ਉਦਘਾਟਨ ਕੀਤਾ, ਜਿਸ ਨਾਲ ਕਸ਼ਮੀਰ ਨੂੰ ਕੰਨਿਆਕੁਮਾਰੀ ਨਾਲ ਜੋੜਨ ਦਾ ਸੁਫ਼ਨਾ ਸਾਕਾਰ ਹੋਇਆ।"
ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।