ਕਸ਼ਮੀਰ ''ਚ ਅੱਤਵਾਦੀਆਂ ਨੇ ਫੌਜੀ ਕੈਂਪ ''ਤੇ ਕੀਤਾ ਗ੍ਰੇਨੇਡ ਨਾਲ ਹਮਲਾ

Wednesday, Aug 01, 2018 - 12:17 AM (IST)

ਸ਼੍ਰੀਨਗਰ—ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਸ਼ੋਪੀਆਂ 'ਚ ਅੱਤਵਾਦੀਆਂ ਨੇ ਮੰਗਲਵਾਰ ਨੂੰ ਇਕ ਫੌਜੀ ਕੈਂਪ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ। ਆਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਸ਼ੋਪੀਆਂ 'ਚ ਚਿੱਲੀਪੁਰਾ ਪਿੰਡ 'ਚ ਅੱਤਵਾਦੀਆਂ ਨੇ ਫੌਜ ਦੇ 44 ਰਾਸ਼ਟਰੀ ਰਾਈਫਲਸ ਦੇ ਕੈਂਪ 'ਤੇ ਇਕ ਗ੍ਰੇਨੇਡ ਸੁੱਟਿਆ। ਹਾਲਾਂਕਿ ਅੱਤਵਾਦੀਆਂ ਦਾ ਨਿਸ਼ਾਨਾ ਸਹੀ ਨਹੀਂ ਰਿਹਾ ਅਤੇ ਗ੍ਰੇਨੇਡ ਬਾਹਰ ਜਾ ਕੇ ਫੱਟ ਗਿਆ ਉਨ੍ਹਾਂ ਨੇ ਦੱਸਿਆ ਕਿ ਹਮਲੇ 'ਚ ਇਕ ਜਵਾਨ ਜ਼ਖਮੀ ਹੋ ਗਿਆ। ਅੱਤਵਾਦੀ ਰਾਤ ਦੇ ਹਨੇਰੇ ਦਾ ਫਾਇਦਾ ਚੁੱਕੇ ਕੇ ਭੱਜ ਨਿਕਲੇ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ ਗਿਆ।


Related News