ਕਰਨਾਟਕ : ਗਣੇਸ਼ ਵਿਸਰਜਨ ਦੌਰਾਨ ਕਈ ਥਾਵਾਂ 'ਤੇ ਪਥਰਾਅ, 2 ਸ਼ਹਿਰਾਂ ’ਚ ਤਣਾਅ

Monday, Sep 16, 2024 - 08:47 PM (IST)

ਮੈਂਗਲੁਰੂ , (ਭਾਸ਼ਾ)- ਦੱਖਣੀ ਕੰਨੜ ਜ਼ਿਲੇ ਦੇ ਕਟਿਪੱਲਾ ਸ਼ਹਿਰ ਤੇ ਬੰਟਵਾਲ ਕਰਾਸ ਰੋਡ ’ਤੇ ਧਾਰਮਿਕ ਥਾਵਾਂ ’ਤੇ ਪਥਰਾਅ ਤੇ 2 ਗਰੁੱਪਾਂ ਵਿਚਾਲੇ ਝੜਪਾਂ ਪਿੱਛੋਂ ਸੋਮਵਾਰ ਤਣਾਅ ਪੈਦਾ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਦੋਵੇਂ ਘਟਨਾਵਾਂ ਮਾਂਡਿਆ ਜ਼ਿਲੇ ’ਚ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਜਲ ਪ੍ਰਵਾਹ ਕਰਨ ਲਈ ਕੱਢੀ ਗਈ ਯਾਤਰਾ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਵਾਪਰੀਆਂ। ਪੁਲਸ ਨੇ ਇਸ ਸਬੰਧੀ ਅੱਧੀ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਅਨੁਸਾਰ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


Rakesh

Content Editor

Related News