ਕਰਨਾਟਕ ਤੇ ਗੋਆ ਘਟਨਾਵਾਂ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਧਰਨੇ ''ਤੇ ਬੈਠੇ ਕਾਂਗਰਸ ਸੰਸਦ ਮੈਂਬਰ

Thursday, Jul 11, 2019 - 11:46 AM (IST)

ਕਰਨਾਟਕ ਤੇ ਗੋਆ ਘਟਨਾਵਾਂ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਧਰਨੇ ''ਤੇ ਬੈਠੇ ਕਾਂਗਰਸ ਸੰਸਦ ਮੈਂਬਰ

ਨਵੀਂ ਦਿੱਲੀ—ਕਰਨਾਟਕ 'ਚ ਜਾਰੀ ਸਿਆਸੀ ਸੰਕਟ ਨੂੰ ਲੈ ਕੇ ਕਾਂਗਰਸ ਅੱਜ ਭਾਵ ਵੀਰਵਾਰ ਨੂੰ ਸੰਸਦ ਭਵਨ ਦੇ ਬਾਹਰ ਧਰਨੇ 'ਤੇ ਬੈਠੇ ਅਤੇ ਕਾਫੀ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ, ਤ੍ਰਿਣਾਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਰਾਸ਼ਟਰੀ ਕਾਂਗਰਸ ਪਾਰਟੀ, ਰਾਸ਼ਟਰੀ ਜਨਤਾ ਦਲ, ਮਾਰਕਸਵਾਦੀ ਕਮਿਊਨਿਸਟ ਪਾਰਟੀ  ਨੇ ਹੱਥਾਂ 'ਚ ਕਾਲੇ ਰੰਗ ਦੇ ਪੋਸਟਰ ਲੈ ਕੇ ਧਰਨਾ ਦਿੱਤਾ। 

PunjabKesari

ਕਾਂਗਰਸ ਦੇ ਇਸ ਵਿਰੋਧ ਪ੍ਰਦਰਸ਼ਨ 'ਚ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾ ਪਹੁੰਚੇ। ਸੰਸਦ ਭਵਨ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਹੋ ਰਹੇ ਇਸ ਵਿਰੋਧ ਪ੍ਰਦਰਸ਼ਨ 'ਚ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਵਿਧਾਇਕਾਂ ਨੂੰ ਖਰੀਦੋ-ਫਰੋਖਤ ਕਰਕੇ ਕਰਨਾਟਕ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਾਂਗਰਸ ਨੇ ਕਿਹਾ ਹੈ ਕਿ ਉਹ ਸੰਸਦ ਦੇ ਦੋਵਾਂ ਸਦਨਾਂ 'ਚ ਕਰਨਾਟਕ ਅਤੇ ਗੋਆਂ ਦੇ ਮੁੱਦੇ ਚੁੱਕਣਗੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ, '' ਅਸੀਂ ਸਾਰੇ ਇੱਥੇ ਕਰਨਾਟਕ ਅਤੇ ਗੋਆ ਦੇ ਮੁੱਦਿਆਂ 'ਤੇ ਵਿਰੋਧ ਕਰ ਰਹੇ ਹਾਂ।'


author

Iqbalkaur

Content Editor

Related News