ਕਰਨਾਟਕ : ਚੋਣਾਂ ਤੋਂ ਪਹਿਲਾਂ CM ਸਿੱਧਾਰਾਮਈਆ ਦੀਆਂ ਵਧੀਆਂ ਮੁਸ਼ਕਿਲਾਂ
Thursday, Apr 12, 2018 - 07:14 PM (IST)
ਨੈਸ਼ਨਲ ਡੈਸਕ—ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਾਮਈਆ ਚਾਮੁੰਡੇਸ਼ਵਰੀ ਵਿਧਾਨਸਭਾ ਸੀਟ ਤੋਂ ਚੋਣਾਂ ਨਾ ਲੜ ਕੇ ਬਾਦਾਮੀ ਤੋਂ ਵਿਧਾਨਸਭਾ ਖੇਤਰ 'ਚ ਆਪਣੀ ਕਿਸਮਤ ਅਜਮਾ ਸਕਦੇ ਹਨ। ਵੀਰਵਾਰ ਨੂੰ ਬਾਦਾਮੀ ਵਿਧਾਨਸਭਾ ਖੇਤਰ ਦੇ ਕਾਂਗਰਸ ਆਗੂਆਂ ਨੇ ਸਿੱਧਾਰਾਮਈਆ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸੀਟ ਬਦਲਣ ਦੀ ਮੰਗ ਕੀਤੀ।
ਪਾਰਟੀ ਆਗੂਆਂ ਨੇ ਤਰਕ ਦਿੱਤਾ ਕਿ ਅਜਿਹਾ ਕਰਨ ਨਾਲ ਪਾਰਟੀ ਨੂੰ ਨਾਰਥ ਕਰਨਾਟਕ 'ਚ ਜ਼ਬਰਦਸਤ ਫਾਇਦਾ ਹੋਵੇਗਾ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਰਟੀ ਆਲਾਕਮਾਨ ਨਾਲ ਇਸ ਬਾਰੇ 'ਚ ਚਰਚਾ ਕਰਨਗੇ। ਦੱਸ ਦਈਏ ਕਿ ਸਿੱਧਾਰਾਮਈਆ ਚਾਮੁੰਡੇਸ਼ਵਰੀ ਖੇਤਰ ਤੋਂ 7 ਵਾਰ ਚੋਣਾਂ ਲੜ ਚੁਕੇ ਹਨ ਅਤੇ 5 ਵਾਰ ਜਿੱਤ ਹਾਸਲ ਕਰ ਚੁਕੇ ਹਨ।
ਦੇਸ਼ ਦੇ ਬਾਕੀ ਸੂਬਿਆਂ ਦੀ ਤਰ੍ਹਾਂ ਕਰਨਾਟਕ 'ਚ ਵੀ ਚੋਣਾਂ 'ਚ ਜਾਤੀਆਂ ਅਹਿਮ ਭੂਮਿਕਾ ਨਿਭਾਉਦੀਆਂ ਹਨ। ਸੂਬੇ ਦਾ ਵੋਕਾਲਿਗਾ ਭਾਈਚਾਰਾ ਹੁਣ ਕਾਂਗਰਸ ਅਤੇ ਮੁੱਖ ਮੰਤਰੀ ਸਿੱਧਾਰਾਮਈਆ ਲਈ ਗਲੇ ਦਾ ਫਾਹਾ ਬਣਦਾ ਜਾ ਰਿਹਾ ਹੈ।
ਸਿੱਧਾਰਾਮਈਆ ਨੂੰ ਚਾਮੁੰਡੇਸ਼ਵਰੀ ਖੇਤਰ 'ਚ ਵੋਕਾਲਿਗਾ ਦਾ ਜ਼ਬਰਦਸਤ ਵਿਰੋਧ ਝੇਲਣਾ ਪੈ ਰਿਹਾ ਹੈ। ਨਾਰਾਜ਼ਗੀ ਦੀ ਵਜ੍ਹਾ ਸਿੱਧਾਰਾਮਈਆ ਦਾ ਉਹ ਬਿਆਨ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਰਾਜਨੀਤਕ ਦਲ ਮਹੱਤਵ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਣਗੇ।
ਸਿੱਧਾਰਾਮਈਆ ਦੇ ਇਸ ਬਿਆਨ 'ਤੇ ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਸੈਕੂਲਰ) ਨੇ ਫਾਇਦਾ ਚੁੱਕਦੇ ਹੋਏ ਵੋਕਾਲਿਗਾ ਭਾਈਚਾਰੇ ਦੇ ਲੋਕਾਂ ਨੂੰ ਸਾਧਦੇ ਹੋਏ ਭਾਵਨਾਤਮਕ ਕਾਰਡ ਖੇਡਿਆ ਹੈ। ਪਾਰਟੀ ਨੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਦੇਵਗੌੜਾ ਅਤੇ ਉਨ੍ਹਾਂ ਦੇ ਬੇਟੇ ਕੁਮਾਰਸਵਾਮੀ ਦੇ ਖਿਲਾਫ ਹੈ ਉਹ ਵੋਕਾਲਿਗਾ ਦੇ ਵੀ ਖਿਲਾਫ ਮੰਨਿਆ ਜਾਵੇਗਾ
