ਕਰਨਾਟਕ ’ਚ ਕਾਂਗਰਸ ਸਰਕਾਰ ਦੇ ਬੁਲਡੋਜ਼ਰ ਐਕਸ਼ਨ ਨੂੰ ਲੈ ਕੇ ਭਖੀ ਸਿਆਸਤ
Sunday, Dec 28, 2025 - 07:36 AM (IST)
ਬੈਂਗਲੁਰੂ (ਅਨਸ) - ਕਰਨਾਟਕ ਸਰਕਾਰ ਬੁਲਡੋਜ਼ਰਾਂ ਨਾਲ 400 ਤੋਂ ਵੱਧ ਮਕਾਨ ਢਾਹ ਕੇ ਵਿਵਾਦਾਂ ’ਚ ਘਿਰ ਗਈ ਹੈ। ਸੈਂਕੜੇ ਵਿਅਕਤੀ, ਜਿਨ੍ਹਾਂ 'ਚੋਂ ਵਧੇਰੇ ਮੁਸਲਿਮ ਭਾਈਚਾਰੇ ਦੇ ਹਨ, ਬੇਘਰ ਹੋ ਗਏ ਹਨ। ਇਸ ਹਫ਼ਤੇ ਦੇ ਸ਼ੁਰੂ ’ਚ ਹੋਏ ਉਕਤ ਐਕਸ਼ਨ ਨੇ ਸਿਆਸੀ ਮਾਹੌਲ ਭਖਾ ਦਿੱਤਾ ਹੈ। ਇਸ ਨਾਲ ਸੱਤਾਧਾਰੀ ਕਾਂਗਰਸ ਪਾਰਟੀ ਤੇ ਕੇਰਲ ਦੇ ਖੱਬੇ ਮੋਰਚੇ ਦੀ ਇਕਾਈ ਦਰਮਿਆਨ ਸ਼ਬਦੀ ਜੰਗ ਛਿੜ ਗਈ ਹੈ।
ਪੜ੍ਹੋ ਇਹ ਵੀ - ਕਿਤਾਬਾਂ ਤੋਂ ਲੈ ਕੇ ਕਾਲਜ ਫ਼ੀਸ ਤਕ ਕੁੜੀਆਂ ਦਾ ਸਾਰਾ ਖ਼ਰਚ ਚੁੱਕੇਗੀ ਸਰਕਾਰ, ਇੰਝ ਕਰੋ ਸਰਕਾਰੀ ਸਕੀਮ ਲਈ ਅਪਲਾਈ
ਜਾਣਕਾਰੀ ਮੁਤਾਬਕ ਢਾਹੁਣ ਦੀ ਇਹ ਕਾਰਵਾਈ 22 ਦਸੰਬਰ ਨੂੰ ਤੜਕੇ 4 ਵਜੇ ਕੋਗਿਲੂ ਪਿੰਡ ਦੀ ਫਕੀਰ ਕਾਲੋਨੀ ਤੇ ਵਸੀਮ ਲੇਅ-ਆਊਟ ’ਚ ਹੋਈ। ਕਾਰਵਾਈ ਉਦੋਂ ਹੋਈ, ਜਦੋਂ ਸ਼ਹਿਰ ਸਾਲ ਦੇ ਸਭ ਤੋਂ ਠੰਢੇ ਮੌਸਮ ਦਾ ਸਾਹਮਣਾ ਕਰ ਰਿਹਾ ਸੀ। ਕਰਨਾਟਕ ਸਰਕਾਰ ਨੇ ਕਿਹਾ ਕਿ ਘਰ ਉਰਦੂ ਸਰਕਾਰੀ ਸਕੂਲ ਨੇੜੇ ਇਕ ਝੀਲ ਦੇ ਕੰਢੇ ਸਰਕਾਰੀ ਜ਼ਮੀਨ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਸਨ। ਹਾਲਾਂਕਿ, ਵਸਨੀਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੋਈ ਪਹਿਲਾਂ ਸੂਚਨਾ ਨਹੀਂ ਮਿਲੀ ਸੀ।
ਪੜ੍ਹੋ ਇਹ ਵੀ - ਕੁੜੀਆਂ ਨੂੰ 50,000 ਰੁਪਏ! ਲਾਭਦਾਇਕ ਹੈ ਸੂਬਾ ਸਰਕਾਰ ਦੀ ਇਹ ਸਕੀਮ, ਇੰਝ ਕਰੋ ਅਪਲਾਈ
ਕੇਰਲ ਦੇ ਮੁੱਖ ਮੰਤਰੀ ਨੇ ਐਕਸ਼ਨ ਦੀ ਨਿੰਦਾ ਕੀਤੀ
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਸ ਐਕਸ਼ਨ ਲਈ ਕਾਂਗਰਸ ਦੀ ਨਿੰਦਾ ਕੀਤੀ ਤੇ ਇਸ ਨੂੰ ਘੱਟਗਿਣਤੀ ਵਿਰੋਧੀ ਸਿਆਸਤ ਕਿਹਾ। ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਵਿਜਯਨ ਨੇ ਕਿਹਾ ਕਿ ਇਹ ਦੁਖਦਾਈ ਹੈ ਕਿ ਸੰਘ ਪਰਿਵਾਰ ਦੀ ਘੱਟਗਿਣਤੀ ਵਿਰੋਧੀ ਸਿਆਸਤ ਹੁਣ ਕਰਨਾਟਕ ’ਚ ਕਾਂਗਰਸ ਸਰਕਾਰ ਅਧੀਨ ਲਾਗੂ ਕੀਤੀ ਜਾ ਰਹੀ ਹੈ। ਜਦੋਂ ਕੋਈ ਸਰਕਾਰ ਡਰ ਤੇ ਜ਼ਬਰਦਸਤੀ ਨਾਲ ਰਾਜ ਕਰਦੀ ਹੈ ਤਾਂ ਸੰਵਿਧਾਨਕ ਕਦਰਾਂ-ਕੀਮਤਾਂ ਤੇ ਮਨੁੱਖੀ ਸ਼ਾਨ ਸਭ ਤੋਂ ਪਹਿਲਾਂ ਪੀੜਤ ਹੁੰਦੀ ਹੈ।
ਪੜ੍ਹੋ ਇਹ ਵੀ - 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਟੁਕੜਿਆਂ 'ਚ ਮਿਲੀ ਲਾਸ਼, ਕੰਬਿਆ ਪੂਰਾ ਇਲਾਕਾ
ਉਪ ਮੁੱਖ ਮੰਤਰੀ ਸ਼ਿਵਕੁਮਾਰ ਨੇ ਜਵਾਬੀ ਹਮਲਾ ਕੀਤਾ
ਸੀ. ਪੀ. ਆਈ. ਤੇ ਕੇਰਲ ਦੇ ਮੁੱਖ ਮੰਤਰੀ ਦੀ ਆਲੋਚਨਾ ਦਾ ਜਵਾਬ ਦਿੰਦੇ ਹੋਏ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਭੂ-ਮਾਫੀਆ ਜ਼ਮੀਨਾਂ ਨੂੰ ਝੁੱਗੀਆਂ-ਝੌਂਪੜੀਆਂ ’ਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਨਵੀਆਂ ਥਾਵਾਂ ’ਤੇ ਜਾਣ ਲਈ ਸਮਾਂ ਦਿੱਤਾ ਸੀ। ਅਸੀਂ ਬੁਲਡੋਜ਼ਰ ਦੀ ਵਰਤੋਂ ’ਚ ਭਰੋਸਾ ਨਹੀਂ ਰੱਖਦੇ। ਵਿਜਯਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਿਵਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਸਿਆਸਤਦਾਨਾਂ ਨੂੰ ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨਾਂ ਟਿੱਪਣੀ ਨਹੀਂ ਕਰਨੀ ਚਾਹੀਦੀ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
