ਕਾਰਗਿਲ ਵਿਜੇ ਦਿਵਸ 'ਤੇ ਵਿਸ਼ੇਸ਼: ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਮਹਾਨ ਗਾਥਾ

Monday, Jul 26, 2021 - 12:26 PM (IST)

ਕਾਰਗਿਲ ਵਿਜੇ ਦਿਵਸ 'ਤੇ ਵਿਸ਼ੇਸ਼: ਬੇਮਿਸਾਲ ਹਿੰਮਤ ਅਤੇ ਬਹਾਦਰੀ ਦੀ ਮਹਾਨ ਗਾਥਾ

ਨੈਸ਼ਨਲ ਡੈਸਕ- ਪਾਕਿਸਤਾਨ ਦੇ ਨਾਲ ਹੋਈ ਜੰਗ ਤੋਂ ਬਾਅਦ ਭਾਰਤ ਨੂੰ ਕਾਰਗਿਲ ਵਿਚ ਮਿਲੀ ਜਿੱਤ ਦੀ ਅੱਜ 22ਵੀਂ ਬਰਸੀ ਹੈ। ਕਾਰਗਿਲ ਜੰਗ ਦੌਰਾਨ ਭਾਰਤੀ ਫੌਜੀਆਂ ਨੇ ਅਪਣੀ ਜਾਨ ਨੂੰ ਕੁਰਬਾਨ ਕਰ ਕੇ ਦੇਸ਼ ਦੀ ਰੱਖਿਆ ਕੀਤੀ ਸੀ ਅਤੇ ਜੰਗ ਵਿਚ ਪਾਕਿਸਤਾਨ ਨੂੰ ਮਾਤ ਦਿੱਤੀ ਸੀ। ਇਸ ਦੀ ਯਾਦ ਵਿਚ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ। ਅੱਜ ਕਾਰਗਿਲ ਵਿਜੇ ਦਿਵਸ 'ਤੇ ਪੂਰਾ ਦੇਸ਼ ਸ਼ਹੀਦ ਜਵਾਨਾਂ ਨੂੰ ਨਮਨ ਕਰ ਰਿਹਾ ਹੈ। ਇਹ ਭਾਰਤੀ ਫ਼ੌਜ ਦੀ ਬਹਾਦੁਰੀ, ਬਲੀਦਾਨ ਅਤੇ ਹਿੰਮਤ ਦੀ ਦਾਸਤਾਨ ਹੈ। ਇਕ ਅਜਿਹੀ ਕਹਾਣੀ ਹੈ ਜਿਸ ਨੂੰ ਜਾਣ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਾਲਾਤ ਵਿਰੋਧੀ ਹੋਣ ਤੋਂ ਬਾਅਦ ਵੀ ਭਾਰਤੀ ਫ਼ੌਜ ਨੇ ਹੌਸਲਾ ਨਹੀਂ ਹਾਰਿਆ ਅਤੇ ਪਾਕਿਸਤਾਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦਿੱਤਾ। 

PunjabKesari

ਦਰਅਸਲ ਭਾਰਤ ਅਤੇ ਪਾਕਿਸਤਾਨ ਦਰਮਿਆਨ 1999 'ਚ ਕਾਰਗਿਲ ਯੁੱਧ ਹੋਇਆ ਸੀ। ਇਸ ਦੀ ਸ਼ੁਰੂਆਤ 8 ਮਈ 1999 ਤੋਂ ਹੋਈ, ਜਦੋਂ ਪਾਕਿਸਤਾਨ ਫੌਜੀਆਂ ਅਤੇ ਕਸ਼ਮੀਰੀ ਅੱਤਵਾਦੀਆਂ ਨੂੰ ਕਾਰਗਿਲ ਦੀ ਚੋਟੀ 'ਤੇ ਦੇਖਿਆ ਗਿਆ ਸੀ। ਪਾਕਿਸਤਾਨ ਇਸ ਆਪਰੇਸ਼ਨ ਦੀ 1998 ਤੋਂ ਤਿਆਰੀ ਕਰ ਰਿਹਾ ਸੀ। ਪਾਕਿਸਤਾਨ ਨੇ ਕਾਰਗਿਲ ਦੀ ਸਭ ਤੋਂ ਉੱਚੀ ਪਹਾੜੀ 'ਤੇ 5,000 ਸੈਨਿਕਾਂ ਦੇ ਨਾਲ ਘੁਸਪੈਠ ਕਰ ਕਬਜ਼ਾ ਕੀਤਾ ਸੀ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤ ਸਰਕਾਰ ਨੇ ਫ਼ੌਜ ਨੂੰ ਪਾਕਿਸਤਾਨ ਫ਼ੌਜੀਆਂ ਨੂੰ ਭਜਾਉਣ ਲਈ ਆਪ੍ਰੇਸ਼ਨ 'ਵਿਜੇ' ਚਲਾਇਆ ਸੀ। ਫਿਰ ਦੋਵਾਂ ਦੇਸ਼ਾਂ 'ਚ ਜੰਗ ਸ਼ੁਰੂ ਹੋਈ। 

PunjabKesari

ਕਾਰਗਿਲ 'ਚ 1999 'ਚ ਭਾਰਤੀ ਅਤੇ ਪਾਕਿਸਤਾਨੀ ਫੌਜੀਆਂ ਦਰਮਿਆਨ ਲੜਾਈ ਸ਼ੁਰੂ ਹੋਣ ਦੇ ਕੁਝ ਹਫਤਿਆਂ ਪਹਿਲਾਂ ਜਨਰਲ ਪਰਵੇਜ਼ ਮੁਸ਼ਰਫ ਨੇ ਹੈਲੀਕਾਪਟਰ ਰਾਹੀਂ ਕੰਟਰੋਲ ਰੇਖਾ ਪਾਰ ਕੀਤੀ ਸੀ ਅਤੇ ਭਾਰਤੀ ਖੇਤਰ 'ਚ ਕਰੀਬ 11 ਕਿਲੋਮੀਟਰ ਅੰਦਰ ਇਕ ਸਥਾਨ 'ਤੇ ਰਾਤ ਵੀ ਬਿਤਾਈ ਸੀ। ਇਸ ਕੰਮ ਲਈ ਪਾਕਿਸਤਾਨੀ ਫੌਜ ਨੇ ਆਪਣੇ 5 ਹਜ਼ਾਰ ਜਵਾਨਾਂ ਨੂੰ ਕਾਰਗਿਲ 'ਤੇ ਚੜ੍ਹਾਈ ਕਰਨ ਲਈ ਭੇਜਿਆ ਸੀ। ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਗੱਲ ਨੂੰ ਸਵੀਕਾਰਿਆ ਸੀ ਕਿ ਕਾਰਗਿਲ ਦਾ ਯੁੱਧ ਪਾਕਿਸਤਾਨੀ ਫ਼ੌਜ ਲਈ ਇਕ ਆਫ਼ਤ ਸਾਬਤ ਹੋਇਆ ਸੀ। ਪਾਕਿਸਤਾਨ ਨੇ ਇਸ ਯੁੱਧ 'ਚ 2700 ਤੋਂ ਵਧ ਫੌਜੀ ਗੁਆ ਦਿੱਤੇ ਸਨ। ਪਾਕਿਸਤਾਨ ਨੂੰ 1965 ਅਤੇ 1971 ਦੀ ਲੜਾਈ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਸੀ। ਅੱਜ ਦਰਾਸ ਦੇ ਯੁੱਧ ਸਮਾਰਕ 'ਚ ਹਰ ਕਿਸੇ ਦੀ ਜ਼ੁਬਾਨ 'ਤੇ ਸਿਰਫ ਭਾਰਤ ਮਾਂ ਦੇ ਸਪੂਤਾਂ ਦੀ ਬਹਾਦਰੀ ਦੇ ਕਿੱਸੇ ਹਨ। ਹਾਲਾਤ ਬਦਲ ਗਏ ਹਨ, ਉੱਥੇ ਹੀ ਭਾਰਤ ਨੇ ਪਾਕਿਸਤਾਨ ਦੇ ਇਕ ਧੋਖੇ ਨਾਲ ਕਈ ਸਬਕ ਲਏ ਹਨ।

PunjabKesari

ਭਾਰਤੀ ਫ਼ੌਜ ਨੇ ਇਕ ਤੋਂ ਬਾਅਦ ਇਕ ਪਹਾੜੀ ਨੂੰ ਦੁਸ਼ਮਣਾਂ ਤੋਂ ਮੁਕਤ ਕਰਵਾਇਆ ਅਤੇ ਇਸ ਦੇ ਨਾਲ ਹੀ ਜਲਦੀ ਹੀ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਘੁਸਪੈਠ ਅੱਤਵਾਦੀਆਂ ਵੱਲੋਂ ਨਹੀਂ ਸਗੋਂ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗਈ ਸੀ। ਇਹ ਜੰਗ ਕੋਈ ਆਮ ਲੜਾਈ ਨਹੀਂ ਸੀ। ਇਸ ਯੁੱਧ 'ਚ ਕਾਫੀ ਗਿਣਤੀ 'ਚ ਰਾਕੇਟ ਅਤੇ ਬੰਬਾਂ ਦੀ ਵਰਤੋਂ ਹੋਈ। ਇਸ ਦੌਰਾਨ ਕਰੀਬ ਢਾਈ ਲੱਖ ਗੋਲ਼ੇ ਦਾਗੇ ਗਏ। 5,000 ਬੰਬ ਫਾਇਰ ਕਰਨ ਦੇ ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟਾਂ ਦਾ ਇਸਤੇਮਾਲ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਇਕ ਅਜਿਹਾ ਯੁੱਧ ਸੀ ਜਿਸ 'ਚ ਦੁਸ਼ਮਣ ਦੇਸ਼  'ਤੇ ਇੰਨੀ ਜ਼ਿਆਦਾ ਗਿਣਤੀ 'ਚ ਬੰਬਾਰੀ ਕੀਤੀ ਗਈ ਸੀ। 14 ਜੁਲਾਈ 1999 ਨੂੰ ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਾਰਗਿਲ ਨੂੰ ਵਿਜੇ ਆਪ੍ਰੇਸ਼ਨ ਐਲਾਨ ਕਰ ਦਿੱਤਾ ਸੀ। ਅੱਜ ਦੇ ਹੀ ਦਿਨ ਭਾਰਤ ਨੇ ਆਪਣੇ ਅਧਿਕਾਰ ਵਿਚ ਆਉਂਦੇ ਸਾਰੇ ਖੇਤਰ 'ਤੇ ਮੁੜ ਤੋਂ ਕਬਜ਼ਾ ਹਾਸਲ ਕਰ ਲਿਆ ਸੀ।

PunjabKesari

ਦੇਸ਼ ਉਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਰਿਹਾ ਹੈ, ਜਿਨ੍ਹਾਂ ਨੇ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ। ਆਪਣੀ ਬਹਾਦਰੀ ਦੇ ਬਲ 'ਤੇ ਪਾਕਿਸਤਾਨੀ ਘੁਸਪੈਠੀਆਂ ਦੇ ਪਸੀਨੇ ਛੁਡਵਾ ਦਿੱਤੇ। ਪਦਮਪਤੀ ਅਚਾਰੀਆਂ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਫੌਜੀ ਸਮਾਨ ਮਹਾਵੀਰ ਚੱਕਰ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਅਚਾਰੀਆ ਨੂੰ ਇਕ ਕਠਿਨ ਮੁਹਿੰਮ 'ਤੇ ਭੇਜਿਆ ਗਿਆ ਸੀ। ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨੂੰ ਦੂਰ ਜਾਣ ਨੂੰ ਕਿਹਾ ਅਤੇ ਆਖਰੀ ਸਾਹ ਤੱਕ ਲੜਾਈ ਜਾਰੀ ਰੱਖੀ। ਕਾਰਗਿਲ ਲੜਾਈ ਦਾ ਜਦੋ ਜ਼ਿਕਰ ਹੋਵੇਗਾ ਕੈਪਟਨ ਵਿਕਰਮ ਬੱਤਰਾ ਨੂੰ ਦੇਸ਼ ਕਦੀ ਨਹੀਂ ਭੁੱਲ ਸਕੇਗਾ। ਭਾਰਤੀ ਮਾਊਂਟੇਨ ਵਾਰਫੇਅਰ ਦੇ ਭਾਰਤੀ ਇਤਿਹਾਸ 'ਚ ਉਨ੍ਹਾਂ ਨੇ ਸਭ ਤੋਂ ਕਠਿਨ ਮੁਹਿੰਮ ਨੂੰ ਮੁਕਾਮ ਤੱਕ ਪਹੁੰਚਾਇਆ ਸੀ। ਪਾਕਿਸਤਾਨੀ ਘੁਸਪੈਠੀਆਂ ਦਾ ਸਾਹਮਣਾ ਕਰਦੇ ਹੋਏ 15 ਜੂਨ, 1999 ਨੂੰ ਮੇਜਰ ਅਜੇ ਸਿੰਘ ਜਸਰੋਟੀਆ ਸ਼ਹੀਦ ਹੋ ਗਏ ਸਨ। ਅਸਧਾਰਨ ਲੜਾਈ ਲਈ ਅਜੇ ਸਿੰਘ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਅਜੇ ਸਿੰਘ ਨੇ ਆਖਰੀ ਸਾਹ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ 6 ਸਾਥੀਆਂ ਨੂੰ ਸੁਰੱਖਿਆ ਜਗ੍ਹਾ ਤੱਕ ਪਹੁੰਚਾਇਆ ਸੀ।
 


author

Tanu

Content Editor

Related News