ਕਾਂਗੜਾ ਦੀ ਅਨਮੋਲ ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ''ਚ ਹਾਸਲ ਕੀਤਾ ਪਹਿਲਾ ਸਥਾਨ

Sunday, May 10, 2026 - 03:14 PM (IST)

ਕਾਂਗੜਾ ਦੀ ਅਨਮੋਲ ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ''ਚ ਹਾਸਲ ਕੀਤਾ ਪਹਿਲਾ ਸਥਾਨ

ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਇਕ ਵਿਦਿਆਰਥਣ ਅਨਮੋਲ ਨੇ 10ਵੀਂ ਦੀ ਬੋਰਡ ਪ੍ਰੀਖਿਆ 'ਚ 700 'ਚੋਂ 699 ਨੰਬਰ (99.86 ਫੀਸਦੀ) ਲਿਆ ਕੇ ਸੂਬੇ 'ਚ ਟੌਪ ਕੀਤਾ। ਹਿਮਾਚਲ ਪ੍ਰਦੇਸ਼ ਬੋਰਡ ਆਫ਼ ਸਕੂਲ ਐਜ਼ੂਕੇਸ਼ਨ (HPBOSE) ਨੇ ਐਤਵਾਰ ਨੂੰ 10ਵੀਂ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ, ਜਿਸ 'ਚ ਇਸ ਸਾਲ ਕੁੱਲ 83.87 ਫੀਸਦੀ ਵਿਦਿਆਰਥੀ ਪਾਸ ਹੋਏ। ਅਨਮੋਲ ਕਾਂਗੜਾ ਦੇ ਪਾਹਰਾ 'ਚ ਏਬੀਐੱਮ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। 

ਦੂਜਾ ਸਥਾਨ ਸੰਯੁਕਤ ਰੂਪ ਨਾਲ ਊਨਾ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਰਾਪੋਹ ਮਿਸ਼ਰਾਨ ਦੇ ਅਭਿਨਵ ਮੇਹਤਾ, ਬਿਲਾਸਪੁਰ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਪੂਰਨਿਮਾ ਸ਼ਰਮਾ ਅਤੇ ਊਨਾ ਦੇ ਸਪਾਹ ਮਿਰਸ਼ਾਨ ਦੀ ਰੂਹਾਨੀ ਧੀਮਾਨ ਨੇ ਹਾਸਲ ਕੀਤਾ। ਤਿੰਨੋਂ ਵਿਦਿਆਰਥੀਆਂ ਨੇ 698 ਨੰਬਰ (99.71 ਫੀਸਦੀ) ਪ੍ਰਾਪਤ ਕੀਤੇ। ਹਮੀਰਪੁਰ ਦੇ ਬਿਹਰੂ ਸਕੂਲ ਦੀ ਅਸ਼ਵਿਕਾ ਸ਼ਰਮਾ ਅਤੇ ਮੰਡੀ ਦੇ ਕੋਟਲੀ ਸਕੂਲ ਦੀ ਅਲੀਸ਼ਾ ਠਾਕੁਰ ਨੇ 697-697 ਨੰਬਰਾਂ ਨਾਲ ਤੀਜਾ ਸਥਾਨ ਹਾਸਲ ਕੀਤਾ।

ਬੋਰਡ ਦੀ ਜਾਰੀ ਮੈਰਿਟ ਲਿਸਟ ਅਨੁਸਾਰ, ਸੂਬੇ ਭਰ 'ਚ ਟੌਪ 10 ਰੈਂਕ 'ਚ ਕੁੱਲ 107 ਵਿਦਿਆਰਥੀ ਸ਼ਾਮਲ ਹਨ। ਕੁੱਲ ਨਤੀਜਿਆਂ 'ਚ ਕੁੜੀਆਂ ਨੇ ਇਕ ਵਾਰ ਫਿਰ ਮੁੰਡਿਆਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਪ੍ਰੀਖਿਆ 'ਚ ਸ਼ਾਮਲ ਹੋਈਆਂ 45,079 ਕੁੜੀਆਂ 'ਚੋਂ 38,449 ਪਾਸ ਹੋਈਆਂ। ਇਸ ਦੀ ਤੁਲਨਾ 'ਚ 48,097 ਮੁੰਡਿਆਂ 'ਚੋਂ 39,701 ਨੇ ਪ੍ਰੀਖਿਆ ਪਾਸ ਕੀਤੀ। HPBOSE ਦੇ ਸਕੱਤਰ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ 'ਚ 93,661 ਵਿਦਿਆਰਥੀ ਸ਼ਾਮਲ ਹੋਏ ਸਨ, ਜਿਨ੍ਹਾਂ 'ਚੋਂ 78,150 ਪਾਸ ਹੋਏ। ਇਸ ਵਿਚ 8,433 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਸ਼੍ਰੇਣੀ 'ਚ ਰੱਖਿਆ ਗਿਆ, ਜਦੋਂ ਕਿ 6,559 ਉਮੀਦਵਾਰ ਫੇਲ੍ਹ ਹੋ ਗਏ। ਪ੍ਰੀਖਿਆ ਦੌਰਾਨ 485 ਵਿਦਿਆਰਥੀ ਗੈਰ-ਹਾਜ਼ਰ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News