ਭਾਰਤ ਮਾਤਾ ਦੇ ਰੂਪ ''ਚ ਸਜੇ ਇਸ ਕਿੰਨਰ ਨੂੰ ਦੇਖਣ ਲਈ ਲੋਕਾਂ ਦੀ ਲੱਗ ਗਈ ਭੀੜ ਜਦੋਂ...(ਦੇਖੋ ਤਸਵੀਰਾਂ)

10/07/2015 10:15:39 AM


ਭੋਪਾਲ- ਭੋਪਾਲ ''ਚ ਕਿੰਨਰਾਂ ਨੇ ਕਲਸ਼ ਯਾਤਰਾ ਕੱਢੀ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿੰਨਰ ਸ਼ਾਮਲ ਹੋਏ। ਇਸ ਦੇ ਨਾਲ ਹੀ ਭੋਪਾਲ ''ਚ ਰਾਸ਼ਟਰੀ ਕਿੰਨਰ ਮਹਾਪੰਚਾਇਤ ਚਲ ਰਹੀ ਹੈ। ਇਸ ਕਲਸ਼ ਇਸ ਦੌਰਾਨ ਭਾਰਤ ਮਾਤਾ ਦੇ ਵੇਸਭੂਸ਼ਾ ''ਚ ਸੱਜਿਆ ਇਕ ਕਿੰਨਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਇਸ ਕਿੰਨਰ ਨੇ 4 ਕਿਲੋ ਸੋਨੇ ਦੇ ਗਹਿਣੇ ਪਹਿਨੇ ਹੋਏ ਸਨ ਅਤੇ ਇਸ ਤਰ੍ਹਾਂ ਸੱਜ-ਧੱਜ ਕੇ ਉਹ ਕਲਸ਼ ਯਾਤਰਾ ''ਚ ਸ਼ਾਮਲ ਹੋਇਆ। ਸਿਰ ''ਤੇ ਮੁਕਟ, ਗਲੇ ''ਚ ਹਾਰ ਸਮੇਤ ਉਸ ਦੀ ਸਾੜ੍ਹੀ ਵੀ ਸੋਨੇ ਦੀ ਤਾਰਾਂ ਨਾਲ ਕਵਰ ਕੀਤੀ ਗਈ ਸੀ।
ਸੋਨੇ ਨਾਲ ਲੱਦੇ ਇਸ ਕਿੰਨਰ ਦੀ ਸੁਰੱਖਿਆ ਪੁਲਸ ਲਈ ਸਮੱਸਿਆ ਬਣ ਗਈ। ਕਿੰਨਰ ਨੂੰ ਹਥਿਆਰਬੰਦ ਪੁਲਸ ਕਰਮੀਆਂ ਨੇ ਘੇਰਿਆ ਹੋਇਆ ਸੀ। ਪੁਲਸ ਅਧਿਕਾਰੀਆਂ ਨੇ ਕਿੰਨਰ ਨੂੰ ਪੈਦਲ ਚੱਲਣ ਦੀ ਆਗਿਆ ਨਹੀਂ ਦਿੱਤੀ। ਇਸ ਕਿੰਨਰ ਨੂੰ ਦੇਖਣ ਲਈ ਲੋਕਾਂ ''ਚ ਉਤਸੁਕਤਾ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News