ਜਲਦ ਹੀ ਮੁੜ ਸ਼ੁਰੂ ਹੋਵੇਗੀ ਕੈਲਾਸ਼ ਮਾਨਸਰੋਵਰ ਯਾਤਰਾ : ਰਣਧੀਰ ਜਾਇਸਵਾਲ

Thursday, Apr 17, 2025 - 06:03 PM (IST)

ਜਲਦ ਹੀ ਮੁੜ ਸ਼ੁਰੂ ਹੋਵੇਗੀ ਕੈਲਾਸ਼ ਮਾਨਸਰੋਵਰ ਯਾਤਰਾ : ਰਣਧੀਰ ਜਾਇਸਵਾਲ

ਨਵੀਂ ਦਿੱਲੀ- ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਜਲਦ ਹੀ ਮੁੜ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਬਾਰੇ ਜਨਤਕ ਸੂਚਨਾ ਜਾਰੀ ਕੀਤੀ ਜਾ ਸਕਦੀ ਹੈ। ਭਾਰਤ ਅਤੇ ਚੀਨ ਪਿਛਲੇ ਸਾਲ ਅਕਤੂਬਰ 'ਚ ਹੋਏ ਸਮਝੌਤੇ ਦੇ ਅਧੀਨ ਡੇਮਚੋਕ ਅਤੇ ਦੇਪਸਾਂਗ ਦੇ 2 ਬਾਕੀ ਟਕਰਾਅ ਬਿੰਦੂਆਂ 'ਤੇ ਫ਼ੌਜੀਆਂ ਦੀ ਵਾਪਸੀ ਪੂਰੀ ਕਰਨ ਤੋਂ ਬਾਅਦ ਸੰਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਦੇ ਅਧੀਨ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਮੁੜ ਤੋਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੇ ਹਨ। 

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ,''ਅਸੀਂ ਜਲਦ ਹੀ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਜਨਤਕ ਸੂਚਨਾ ਜਾਰੀ ਕਰਾਂਗੇ ਅਤੇ ਯਾਤਰਾ ਜਲਦ ਹੀ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ।'' ਉਨ੍ਹਾਂ ਕਿਹਾ,''ਯਾਤਰਾ ਇਸ ਸਾਲ ਹੋਵੇਗੀ ਅਤੇ ਅਸੀਂ ਇਸ ਦੀਆਂ ਤਿਆਰੀਆਂ ਕਰ ਰਹੇ ਹਾਂ। ਜਲਦ ਹੀ ਜਨਤਾ ਲਈ ਵੱਧ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ।'' ਕੈਲਾਸ਼ ਮਾਨਸਰੋਵਰ ਯਾਤਰਾ 2020 ਦੇ ਬਾਅਦ ਤੋਂ ਨਹੀਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News