ਕੈਲਾਸ਼ ਮਾਨਸਰੋਵਰ ਯਾਤਰਾ 6 ਸਾਲ ਬਾਅਦ ਮੁੜ ਹੋਣ ਜਾ ਰਹੀ ਹੈ ਸ਼ੁਰੂ
Saturday, Apr 26, 2025 - 02:55 PM (IST)

ਨਵੀਂ ਦਿੱਲੀ- ਤਿੱਬਤ 'ਚ ਸਥਿਤ ਕੈਲਾਸ਼ ਮਾਨਸਰੋਵਰ ਦੀ ਯਾਤਰਾ 6 ਸਾਲਾਂ ਬਾਅਦ ਮੁੜ ਸ਼ੁਰੂ ਹੋਣ ਜਾ ਰਹੀ ਹੈ ਅਤੇ ਵਿਦੇਸ਼ ਮੰਤਰਾਲੇ ਨੇ ਇਸ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਯਾਨੀ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਜੂਨ ਤੋਂ ਅਗਸਤ ਤੱਕ ਆਯੋਜਿਤ ਕੀਤੀ ਜਾਵੇਗੀ। ਇਸ ਸਾਲ 50 ਸ਼ਰਧਾਲੂਆਂ ਦੇ ਕੁੱਲ 15 ਜੱਥੇ ਜਾਣਗੇ, ਜਿਨ੍ਹਾਂ 'ਚੋਂ ਪੰਜ ਬੈਚ, ਉੱਤਰਾਖੰਡ ਦੇ ਲਿਪੁਲੇਖ ਦਰਰੇ ਤੋਂ ਅਤੇ 10 ਬੈਚ ਸਿੱਕਮ ਦੇ ਨਾਥੂ ਲਾ ਦਰੇਰੇ ਰਾਹੀਂ ਜਾਣਗੇ। ਜੇਕਰ ਤੁਸੀਂ ਲਿਪੁਲੇਖ ਦਰਰੇ ਰਾਹੀਂ ਯਾਤਰਾ ਕਰਦੇ ਹੋ ਤਾਂ 22 ਦਿਨ ਲੱਗਣਗੇ ਅਤੇ ਜੇਕਰ ਤੁਸੀਂ ਨਾਥੂ ਲਾ ਦਰਰੇ ਰਾਹੀਂ ਯਾਤਰਾ ਕਰਦੇ ਹੋ ਤਾਂ 21 ਦਿਨ ਦਾ ਸਮਾਂ ਲੱਗਣਗੇ। ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਲਈ ਬਣੀ ਵਿਸ਼ੇਸ਼ ਵੈੱਬਸਾਈਟ 'ਤੇ ਰਜਿਸਟਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਉੱਤਰਾਖੰਡ ਦੇ ਰਸਤੇ ਤੋਂ ਜਾਣ ਵਾਲੇ ਯਾਤਰੀਆਂ ਨੂੰ ਹੁਣ ਪੈਦਲ ਨਹੀਂ ਤੁਰਨਾ ਪਵੇਗਾ। ਲਿਪੁਲੇਖ ਦਰਰੇ ਤੱਕ ਸੜਕ ਬਣ ਗਈ ਹੈ। ਉਨ੍ਹਾਂ ਨੂੰ ਸਿਰਫ਼ ਸਰਹੱਦ ਪਾਰ ਕਰਨ ਲਈ ਕਰੀਬ ਇਕ ਕਿਲੋਮੀਟਰ ਹੀ ਤੁਰਨਾ ਹੋਵੇਗਾ। ਯਾਤਰਾ ਦੀ ਖਰਚ ਬਾਰੇ ਵੈੱਬਸਾਈਟ 'ਚ ਦੱਸਿਆ ਗਿਆ ਹੈ ਕਿ ਉੱਤਰਾਖੰਡ ਵਾਲੇ ਮਾਰਗ ਲਈ ਲਗਭਗ ਇਕ ਲੱਖ 74 ਹਜ਼ਾਰ ਰੁਪਏ ਅਤੇ ਸਿੱਕਮ ਦੇ ਰਸਤੇ ਤੋਂ ਜਾਣ ਵਾਲਿਆਂ ਲਈ 2 ਲੱਖ 83 ਹਜ਼ਾਰ ਰੁਪਏ ਪ੍ਰਤੀ ਯਾਤਰੀ ਦੀ ਫੀਸ ਲਈ ਜਾਵੇਗੀ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਯਾਤਰਾ ਦੀ ਚੋਣ ਤੱਕ ਆਨਲਾਈਨ ਅਰਜ਼ੀ ਦੇ ਨਾਲ ਸ਼ੁਰੂ ਹੋਣ ਵਾਲੀ ਪੂਰੀ ਪ੍ਰਕਿਰਿਆ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੈ। ਇਸ ਲਈ, ਬਿਨੈਕਾਰਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਲਈ ਪੱਤਰ ਜਾਂ ਫੈਕਸ ਭੇਜਣ ਦੀ ਲੋੜ ਨਹੀਂ ਹੈ। ਵੈੱਬਸਾਈਟ 'ਤੇ ਪ੍ਰਤੀਕਿਰਿਆ ਵਿਕਲਪਾਂ ਦਾ ਉਪਯੋਗ ਜਾਣਕਾਰੀ ਪ੍ਰਾਪਤ ਕਰਨ, ਟਿੱਪਣੀਆਂ ਨੂੰ ਰਜਿਸਟਰਡ ਕਰਨ ਜਾਂ ਸੁਧਾਰ ਲਈ ਸੁਝਾਅ ਦੇਣ ਲਈ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8