ਕਾਮਿਆ ਕਾਰਤੀਕੇਅਨ ਦਾ ਵੱਡਾ ਕਾਰਨਾਮਾ, 16 ਸਾਲ ਦੀ ਉਮਰ ’ਚ ਫਤਹਿ ਕੀਤਾ ਐਵਰੈਸਟ

Friday, May 24, 2024 - 12:26 PM (IST)

ਕਾਮਿਆ ਕਾਰਤੀਕੇਅਨ ਦਾ ਵੱਡਾ ਕਾਰਨਾਮਾ, 16 ਸਾਲ ਦੀ ਉਮਰ ’ਚ ਫਤਹਿ ਕੀਤਾ ਐਵਰੈਸਟ

ਨਵੀਂ ਦਿੱਲੀ/ਜਮਸ਼ੇਦਪੁਰ (ਭਾਸ਼ਾ)-ਕਾਮਿਆ ਕਾਰਤੀਕੇਅਨ ਨੇਪਾਲ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ ਨੂੰ ਫਤਹਿ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ ਹੈ। ਉਸਨੇ ਇਹ ਉਪਲੱਬਧੀ 16 ਸਾਲ ਦੀ ਉਮਰ ’ਚ ਹਾਸਲ ਕੀਤੀ। ਜਮਸ਼ੇਦਪੁਰ ਸਥਿਤ ਟਾਟਾ ਸਟੀਲ ਐਡਵੈਂਚਰ ਫਾਊਂਡੇਸ਼ਨ (ਟੀ. ਐੱਸ. ਏ. ਐੱਫ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਪਰਬਤਾਰੋਹਨ ’ਚ ਸਹਿਯੋਗ ਕਰਨ ਵਾਲੇ ਟੀ. ਐੱਸ. ਏ. ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਮਿਆ ਨੇ ਆਪਣੇ ਪਿਤਾ ਅਤੇ ਭਾਰਤੀ ਸਮੁੰਦਰੀ ਫੌਜ ਦੇ ਕਮਾਂਡਰ ਐੱਸ. ਕਾਰਤੀਕੇਅਨ ਨਾਲ ਐਵਰੈਸਟ ਦੀ ਚੋਟੀ ਨੂੰ ਫਤਹਿ ਕੀਤਾ। ਉਨ੍ਹਾਂ ਦੱਸਿਆ ਕਿ ਪਿਤਾ ਤੇ ਬੇਟੀ 20 ਮਈ ਨੂੰ ਐਵਰੈਸਟ ਦੀ 8849 ਮੀਟਰ ਉੱਚੀ ਚੋਟੀ ’ਤੇ ਪਹੁੰਚੇ ਸਨ। ਸਮੁੰਦਰੀ ਫੌਜ ਦੇ ਅਧਿਕਾਰੀ ਦੀ ਬੇਟੀ ਕਾਮਿਆ ਮੁੰਬਈ ਦੇ ਇਕ ਸਕੂਲ ’ਚ 12ਵੀਂ ਜਮਾਤ ਦੀ ਵਿਦਿਆਰਥਣ ਹੈ।

ਜਲ ਸੈਨਾ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ,''ਇਸ ਸਫ਼ਲਤਾ ਦੇ ਨਾਲ ਹੀ ਕਾਮਿਆ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਾਈ ਕਰਨ ਵਾਲੀ ਦੁਨੀਆ ਦੀ ਦੂਜੀ ਸਭ ਤੋਂ ਘੱਟ ਉਮਰ ਦੀ ਕੁੜੀ ਅਤੇ ਨੇਪਾਲ ਵਲੋਂ ਐਵਰੈਸਟ ਫਤਿਹ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਪਹਿਲੀ ਪਰਬਤਰੋਹੀ ਬਣ ਗਈ ਹੈ।'' ਭਾਰਤੀ ਜਲ ਸੈਨਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਾਮਿਆ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ,''ਕਾਮਿਆ ਨੇ 7 ਮਹਾਦੀਪਾਂ 'ਚੋਂ 7 'ਚ ਸਭ ਤੋਂ ਉੱਚੀਆਂ ਚੋਟੀਆਂ 'ਤੇ ਚੜ੍ਹਾਈ ਕਰਨ 'ਚ ਸਾਹਸ ਅਤੇ ਸਬਰ ਦਾ ਪ੍ਰਦਰਸ਼ਨ ਕੀਤਾ ਹੈ।'' ਟੀਐੱਸਏਐੱਫ ਦੇ ਪ੍ਰਧਾਨ ਚਾਨਕਿਆ ਚੌਧਰੀ ਨੇ ਇਕ ਬਿਆਨ 'ਚ ਕਿਹਾ,''ਇੰਨੀ ਘੱਟ ਉਮਰ 'ਚ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਦੀ ਕਾਮਿਆ ਦੀ ਅਸਾਧਾਰਨ ਉਪਲੱਬਧੀ 'ਤੇ ਸਾਨੂੰ ਬੇਹੱਦ ਮਾਣ ਹੈ। ਉਨ੍ਹਾਂ ਦੀ ਯਾਤਰਾ ਦ੍ਰਿੜਤਾ, ਸਾਵਧਾਨੀਪੂਰਵਕ ਤਿਆਰੀ ਅਤੇ ਅਟੁੱਟ ਦ੍ਰਿੜ ਸੰਕਲਪ ਦੀ ਭਾਵਨਾ ਦਾ ਪ੍ਰਮਾਣ ਹੈ।'' ਕਾਮਿਆ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤੀ ਜਾ ਚੁੱਕੀ ਹੈ। ਇਹ ਪੁਰਸਕਾਰ ਦੇਸ਼ 'ਚ ਬੱਚਿਆਂ ਨੂੰ ਉਨ੍ਹਾਂ ਦੀ ਅਸਾਧਾਰਨ ਉਪਲੱਬਧੀ ਲਈ ਦਿੱਤੀ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News