ਸਿੰਧੀਆ ਕਾਂਗਰਸ ਨੇਤਾ ਤੋਂ ਬਣੇ ਸਮਾਜ ਸੇਵੀ, ਭਾਜਪਾ ''ਚ ਜਾਣ ਦੇ ਲੱਗ ਰਹੇ ਕਿਆਸ

Monday, Nov 25, 2019 - 12:28 PM (IST)

ਸਿੰਧੀਆ ਕਾਂਗਰਸ ਨੇਤਾ ਤੋਂ ਬਣੇ ਸਮਾਜ ਸੇਵੀ, ਭਾਜਪਾ ''ਚ ਜਾਣ ਦੇ ਲੱਗ ਰਹੇ ਕਿਆਸ

ਭੋਪਾਲ— ਮੱਧ ਪ੍ਰਦੇਸ਼ ਕਾਂਗਰਸ ਦੇ ਦਿੱਗਜ ਨੇਤਾ ਅਤੇ ਸਾਬਕਾ ਕਾਂਗਰਸ ਜਨਰਲ ਸਕੱਤਰ ਜੋਤੀਰਾਦਿੱਤਿਯ ਸਿੰਧੀਆ ਦੀ ਨਾਰਾਜ਼ਗੀ ਨੂੰ ਲੈ ਕੇ ਅਟਕਲਾਂ ਜਾਰੀ ਹਨ। ਕਿਆਸ ਲਗਾਏ ਜਾ ਰਹੇ ਹਨ ਸਿੰਧੀਆ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਸੋਮਵਾਰ ਨੂੰ ਸਿੰਧੀਆ ਨੇ ਟਵਿੱਟਰ ਅਕਾਊਂਟ ਤੋਂ ਆਪਣੀ 'ਕਾਂਗਰਸੀ ਪਛਾਣ' ਹਟਾ ਦਿੱਤੀ ਹੈ। ਆਪਣੇ ਨਵੇਂ ਬਾਓ 'ਚ ਉਨ੍ਹਾਂ ਨੇ ਖੁਦ ਨੂੰ ਸਿਰਫ਼ ਜਨਸੇਵਕ ਅਤੇ ਕ੍ਰਿਕੇਟ ਪ੍ਰੇਮੀ ਦੱਸਿਆ ਹੈ। ਦੱਸਣਯੋਗ ਹੈ ਕਿ ਅਜਿਹੀਆਂ ਅਟਕਲਾਂ ਸਨ ਕਿ ਲੋਕ ਸਭਾ ਚੋਣਾਂ 'ਚ ਗੁਨਾ ਤੋਂ ਕਰਾਰੀ ਹਾਰ ਤੋਂ ਬਾਅਦ ਸਿੰਧੀਆ ਪਾਰਟੀ 'ਚ ਨਜ਼ਰਅੰਦਾਜੀ ਝੱਲ ਰਹੇ ਹਨ। ਅਗਸਤ ਮਹੀਨੇ ਸਿੰਧੀਆ ਦੀ ਨਾਰਾਜ਼ਗੀ ਅਤੇ ਉਨ੍ਹਾਂ ਦੇ ਸਮਰਥਨ 'ਚ ਵਰਕਰਾਂ ਦੀ ਅਸਤੀਫ਼ੇ ਦੀ ਧਮਕੀ ਦਰਮਿਆਨ ਮੁੱਖ ਮੰਤਰੀ ਕਮਲਨਾਥ ਖੁਦ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਵੀ ਗਏ ਸਨ। ਮੁਲਾਕਾਤ ਤੋਂ ਬਾਅਦ ਕਮਲਨਾਥ ਨੇ ਕਿਹਾ ਸੀ ਕਿ ਸਭ ਕੁਝ ਠੀਕ ਹੈ।

PunjabKesariਹਾਲਾਂਕਿ ਹੁਣ ਸੋਮਵਾਰ ਨੂੰ ਅਚਾਨਕ ਸਿੰਧੀਆ ਦੇ ਟਵਿੱਟਰ ਪ੍ਰੋਫਾਈਲ 'ਚ ਤਬਦੀਲੀ ਨੂੰ ਇਕ ਵੱਡੇ ਸੰਕੇਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਜੋਤੀਰਾਦਿੱਤਿਯ ਸਿੰਧੀਆ ਨੇ ਇਸ ਤੋਂ ਪਹਿਲਾਂ ਆਪਣੇ ਟਵਿੱਟਰ ਪ੍ਰੋਫਾਈਲ 'ਤੇ ਆਪਣਾ ਅਹੁਦਾ- ਕਾਂਗਰਸ ਜਨਰਲ ਸਕੱਤਰ, ਗੁਨਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ (2002-2019 ਤੱਕ) ਅਤੇ ਸਾਬਕਾ ਕੇਂਦਰੀ ਮੰਤਰੀ ਲਿਖਿਆ ਸੀ। ਹੁਣ ਉਨ੍ਹਾਂ ਨੇ ਇਸ ਨੂੰ ਹਟਾ ਕੇ ਖੁਦ ਨੂੰ ਸਮਾਜ ਸੇਵਕ ਅਤੇ ਕ੍ਰਿਕੇਟ ਪ੍ਰੇਮੀ ਲਿਖਿਆ ਹੈ। ਇਸੇ ਮਹੀਨੇ ਕਮਲਨਾਥ ਸਰਕਾਰ ਨੇ ਵਿਦਿਸ਼ਾ ਜ਼ਿਲਾ ਹਸਪਤਾਲ ਦਾ ਨਾਂ ਜੋਤੀਰਾਦਿੱਤਿਯ ਸਿੰਧੀਆ ਦੇ ਮਰਹੂਮ ਪਿਤਾ ਅਤੇ ਕਾਂਗਰਸ ਦੇ ਦਿੱਗਜ ਨੇਤਾ ਰਹੇ ਮਾਧਵਰਾਵ ਸਿੰਧੀਆ ਦੇ ਨਾਂ ਕਰਨ ਦਾ ਐਲਾਨ ਕੀਤਾ ਸੀ, ਜਿਸ 'ਤੇ ਸਿੰਧੀਆ ਨੇ ਮੁੱਖ ਮੰਤਰੀ ਦਾ ਸ਼ੁਕਰੀਆ ਵੀ ਅਦਾ ਕੀਤਾ ਸੀ।


author

DIsha

Content Editor

Related News