''ਮਰਨਾ ਪਸੰਦ ਕਰਾਂਗਾ, ਡਰਪੋਕ ਕਹਾਉਣਾ ਨਹੀਂ'''', ਜੱਜ ਨੇ 5 ਮਹੀਨਿਆਂ ’ਚ 23 ਨੂੰ ਮੌਤ ਦੀ ਸਜ਼ਾ ਦਾ ਸੁਣਾਇਆ ਫੈਸਲਾ

Tuesday, Sep 08, 2026 - 08:07 PM (IST)

''ਮਰਨਾ ਪਸੰਦ ਕਰਾਂਗਾ, ਡਰਪੋਕ ਕਹਾਉਣਾ ਨਹੀਂ'''', ਜੱਜ ਨੇ 5 ਮਹੀਨਿਆਂ ’ਚ 23 ਨੂੰ ਮੌਤ ਦੀ ਸਜ਼ਾ ਦਾ ਸੁਣਾਇਆ ਫੈਸਲਾ

ਮੁਜ਼ੱਫਰਨਗਰ, (ਏਜੰਸੀ)-ਮੁਜ਼ੱਫਰਨਗਰ ਦੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਰਵੀ ਕੁਮਾਰ ਦਿਵਾਕਰ ਨੇ ਦਾਜ ਕਤਲ ਦੇ ਮਾਮਲੇ ’ਚ ਦੋਸ਼ੀ ਨਦੀਮ ਨੂੰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਉਸ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ। ਫੈਸਲਾ ਸੁਣਾਉਂਦੇ ਹੋਏ ਜੱਜ ਨੇ ਆਪਣੇ ਫੈਸਲੇ ’ਚ ਲਿਖਿਆ ਕਿ ਉਹ ‘ਮਰਨਾ ਪਸੰਦ ਕਰਨਗੇ ਪਰ ਡਰਪੋਕ ਜੱਜ ਕਹਾਉਣਾ ਨਹੀਂ।’ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਆਪਣੇ ਸਿਧਾਂਤਾਂ ’ਤੇ ਚੱਲ ਸਕਦੇ ਹਨ, ਉਦੋਂ ਤੱਕ ਸੇਵਾ ਕਰਨਗੇ ਅਤੇ ਜੇਕਰ ਅਜਿਹਾ ਸੰਭਵ ਨਹੀਂ ਰਿਹਾ ਤਾਂ ਅਸਤੀਫਾ ਦੇਣਾ ਬਿਹਤਰ ਸਮਝਣਗੇ। ਜੱਜ ਨੇ ਫੈਸਲੇ ’ਚ ਲਿਖਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਬਚਪਨ ਤੋਂ ਸਿਰਫ ਰੱਬ ਤੋਂ ਡਰਨਾ ਸਿਖਾਇਆ ਹੈ। ਜੇਕਰ ਉਹ ਮਾਫੀਆ, ਗੈਂਗਸਟਰ ਜਾਂ ਅਪਰਾਧੀਆਂ ਦੇ ਦਬਾਅ ’ਚ ਆ ਕੇ ਆਪਣੇ ਨਿਆਇਕ ਫਰਜ਼ਾਂ ਦੀ ਪਾਲਣਾ ਕਰਨਗੇ ਤਾਂ ਜਨਤਾ ਦਾ ਨਿਆਂਪਾਲਿਕਾ ਤੋਂ ਭਰੋਸਾ ਉੱਠ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਜੱਜ ਦੀ ਕੁਰਸੀ ’ਤੇ ਹਨ, ਨਿਰਪੱਖ ਫੈਸਲਾ ਲੈਣਾ ਉਨ੍ਹਾਂ ਦਾ ਅਧਿਕਾਰ ਅਤੇ ਫਰਜ਼ ਹੈ।
ਸਰਕਾਰੀ ਵਕੀਲ ਮੁਤਾਬਕ, ਰਵੀ ਕੁਮਾਰ ਦਿਵਾਕਰ ਨੇ ਮੁਜ਼ੱਫਰਨਗਰ ’ਚ ਲੱਗਭਗ 5 ਮਹੀਨਿਆਂ ਦੇ ਕਾਰਜਕਾਲ ’ਚ 11 ਮਾਮਲਿਆਂ ’ਚ 23 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜੱਜ ਨੇ ਆਪਣੇ ਫੈਸਲੇ ’ਚ ਇਹ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਲੱਗਭਗ 17 ਸਾਲ ਦੀ ਨਿਆਇਕ ਸੇਵਾ ’ਚ ਹੁਣ ਤੱਕ 36 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਰਵੀ ਕੁਮਾਰ ਦਿਵਾਕਰ ਨੇ 2009 ’ਚ ਨਿਆਇਕ ਸੇਵਾ ਸ਼ੁਰੂ ਕੀਤੀ ਸੀ। ਮੁਜ਼ੱਫਰਨਗਰ ਤੋਂ ਪਹਿਲਾਂ ਉਹ ਸੰਭਲ ਅਤੇ ਬਰੇਲੀ ’ਚ ਤਾਇਨਾਤ ਰਹੇ। ਉਨ੍ਹਾਂ ਨੇ 29 ਨਵੰਬਰ 2025 ਨੂੰ ਮੁਜ਼ੱਫਰਨਗਰ ਸਥਿਤ ਵਧੀਕ ਜ਼ਿਲਾ ਅਤੇ ਸੈਸ਼ਨ ਅਦਾਲਤ, ਫਾਸਟ ਟਰੈਕ ਕੋਰਟ-3 ’ਚ ਕਾਰਜਭਾਰ ਸੰਭਾਲਿਆ ਸੀ।

ਜ਼ਿਲਾ ਜੱਜ ਨੇ ਉਨ੍ਹਾਂ ਤੋਂ 100 ਕੇਸ ਹਟਾਏ, ਇਸ ਤੋਂ ਨਾਰਾਜ਼
ਜੱਜ ਦਿਵਾਕਰ ਨੇ ਫੈਸਲੇ ’ਚ ਕਿਹਾ ਕਿ ਪਿਛਲੇ ਮਹੀਨੇ ਉਨ੍ਹਾਂ ਦੀ ਅਦਾਲਤ ਤੋਂ ਲੱਗਭਗ 100 ਗੰਭੀਰ ਕੇਸਾਂ ਨੂੰ ਰੀਕਾਲ ਕਰ ਕੇ ਦੂਜੀਆਂ ਅਦਾਲਤਾਂ ’ਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਨੇ ਫੈਸਲੇ ’ਚ ਇਸ ’ਤੇ ਵੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਾਫੀਆ ਅਤੇ ਅਪਰਾਧੀਆਂ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਮਿਲੀਆਂ ਹਨ। ਉਨ੍ਹਾਂ ਨੇ ਇਕ ਕਥਿਤ ਧਮਕੀ ਦਾ ਵੀ ਜ਼ਿਕਰ ਕੀਤਾ, ਜਿਸ ’ਚ ਮੁਕੱਦਮੇ ਹਟਾਉਣ ਤੋਂ ਬਾਅਦ ਅਦਾਲਤ ਅਤੇ ਉਨ੍ਹਾਂ ਦਾ ਤਬਾਦਲਾ ਕਰਵਾਉਣ ਦੀ ਗੱਲ ਕਹੀ ਗਈ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Shubam Kumar

Content Editor

Related News