ਜੋਸ਼ੀਮੱਠ ਦੇ ਲੋਕਾਂ ਦੀ ਪੁਕਾਰ-'ਅਸੀਂ ਬਰਫ਼ 'ਚ ਰਹਿਣ ਵਾਲੇ ਲੋਕ ਹਾਂ, ਸਾਨੂੰ ਮੈਦਾਨੀ ਇਲਾਕਿਆਂ 'ਤੇ ਨਾ ਭੇਜੋ'
Saturday, Jan 14, 2023 - 04:43 PM (IST)
ਜੋਸ਼ੀਮੱਠ- ਉੱਤਰਾਖੰਡ ਦੇ ਜੋਸ਼ੀਮੱਠ 'ਚ ਵੱਡੀ ਗਿਣਤੀ ਵਿਚ ਲੋਕ ਵੱਡੀ ਮੁਸੀਬਤ ਵਿਚ ਘਿਰ ਗਏ ਹਨ, ਕਿਉਂਕਿ ਜ਼ਮੀਨ ਧੱਸਣ ਕਾਰਨ ਸੜਕਾਂ ਅਤੇ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ ਹਨ। ਪਰੇਸ਼ਾਨ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣੇ ਪੈ ਰਹੇ ਹਨ। ਹਾਲਾਂਕਿ ਸੂਬਾਈ ਸਰਕਾਰ ਨੇ ਕਿਹਾ ਮੁੜਵਸੇਬਾ ਪੈਕੇਜ ਵੀ ਤਿਆਰ ਕੀਤਾ ਜਾ ਰਿਹਾ ਹੈ ਅਤੇ ਰਾਹਤ ਕੰਮ ਚੱਲ ਰਿਹਾ ਹੈ। ਉੱਪਰੋਂ ਕੜਾਕੇ ਦੀ ਠੰਡ ਵਿਚ ਲੋਕ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਲਈ ਮਜਬੂਰ ਹੋ ਗਏ ਹਨ। ਜੋਸ਼ੀਮੱਠ ਦੇ ਵਸਨੀਕ ਆਖਦੇ ਹਨ ਕਿ ਉਹ ਕਿਤੇ ਵੀ ਨਹੀਂ ਜਾਣਾ ਚਾਹੁੰਦੇ ਅਤੇ ਜੇਕਰ ਸਰਕਾਰ ਉਨ੍ਹਾਂ ਦੀ ਸਮੱਸਿਆ ਪ੍ਰਤੀ ਗੰਭੀਰ ਹੈ, ਤਾਂ ਉਸ ਨੂੰ ਸਥਾਈ ਹੱਲ ਲੱਭਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ- ਜੋਸ਼ੀਮਠ 'ਚ ਆਫ਼ਤ; ਖੌਫ਼ ਅਜਿਹਾ ਕਿ ਘਰ ਛੱਡ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ ਹੋਏ ਲੋਕ
ਬੀਤੇ ਦਿਨੀਂ ਜੋਸ਼ੀਮੱਠ ਤਹਿਸੀਲ ਵਿਚ ਸੈਂਕੜੇ ਵਾਸੀ ਇਕੱਠੇ ਹੋਏ। ਇਹ ਸਾਰੇ ਸਥਾਨਕ ਲੋਕ ਕਲਾਕਾਰ ਜਗਬੀਰ ਸਿੰਘ ਦੇ ਗੜ੍ਹਵਾਲੀ ਵਿਚ ਲਿਖੇ ਗੀਤ ਗਾ ਰਹੇ ਹਨ ਅਤੇ ਭਗਵਾਨ ਬਦਰੀਨਾਥ ਨੂੰ ਪ੍ਰਾਰਥਨਾ ਕਰ ਰਹੇ ਹਨ ਕਿ ਉਨ੍ਹਾਂ ਦੀ ਤਕਲੀਫ਼ ਦੂਰ ਕਰਨ। ਕੁਝ ਅਜਿਹਾ ਚਮਤਕਾਰ ਕਰਨ ਕਿ ਉਨ੍ਹਾਂ ਨੂੰ ਆਪਣੀ ਜਨਮ ਭੂਮੀ ਨੂੰ ਨਾ ਛੱਡਣਾ ਪਿਆ। ਉਨ੍ਹਾਂ ਨਾਲ ਮਾਨਾ ਪਿੰਡ ਦੇ ਲੋਕ ਵੀ ਸ਼ਾਮਲ ਰਹੇ। ਮਾਨਾ ਭਾਰਤ-ਚੀਨ 'ਤੇ ਸਥਿਤ ਆਖਰੀ ਭਾਰਤੀ ਪਿੰਡ ਹੈ। ਇਹ ਲੋਕ ਵੀ ਜੋਸ਼ੀਮੱਠ ਦੇ ਵਾਸੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਨ।
ਇਹ ਵੀ ਪੜ੍ਹੋ- ਖ਼ਤਰੇ 'ਚ ਜੋਸ਼ੀਮਠ! ਡਰਾਉਣ ਵਾਲੇ ਹਨ ਇਸਰੋ ਦੀ ਰਿਪੋਰਟ ਦੇ ਨਤੀਜੇ, ਵੇਖੋ ਸੈਟੇਲਾਈਟ ਤਸਵੀਰਾਂ
ਮਾਨਾ ਪਿੰਡ ਦੇ ਪ੍ਰਧਾਨ ਪੀਤਾਂਬਰ ਸਿੰਘ ਮੋਲਫਾ ਕਹਿੰਦੇ ਹਨ ਕਿ ਅਸੀਂ ਬਰਫ਼ ਵਿਚ ਰਹਿਣ ਵਾਲੇ ਲੋਕ ਹਾਂ। ਅਸੀਂ ਮੈਦਾਨੀ ਇਲਾਕਿਆਂ ਵਿਚ ਕਿਵੇਂ ਰਹਿ ਸਕਾਂਗੇ। ਅਸੀਂ ਕਿਤੇ ਹੋਰ ਨਹੀਂ ਰਹਿ ਸਕਦੇ। ਸਰਕਾਰ ਨੂੰ ਚਾਹੀਦਾ ਹੈ ਕਿ ਜੋਸ਼ੀਮੱਠ ਨੂੰ ਬਚਾਉਣ ਲਈ ਕੋਈ ਸਥਾਈ ਹੱਲ ਲੈ ਕੇ ਆਵੇ। ਭਾਵੇਂ ਜੋਸ਼ੀਮਠ ਵਾਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸਰਾ ਅਤੇ ਭੋਜਨ ਦਾ ਭਰੋਸਾ ਦਿੱਤਾ ਗਿਆ ਹੈ ਪਰ ਇੱਥੇ ਜੰਮੇ-ਪਲੇ ਲੋਕ ਕਿਸੇ ਵੀ ਤਰ੍ਹਾਂ ਸਰਕਾਰ ਦੇ ਇਸ ਪ੍ਰਸਤਾਵ ਨਾਲ ਸਹਿਮਤ ਨਹੀਂ ਹਨ।