ਈਦ ਤੋਂ ਪਹਿਲਾਂ ਜੋਧਪੁਰ ’ਚ ਹਿੰਸਕ ਝੜਪ; ਜੰਮ ਕੇ ਚੱਲੇ ਇੱਟਾਂ-ਪੱਥਰ, ਇੰਟਰਨੈੱਟ ਸੇਵਾਵਾਂ ਠੱਪ

Tuesday, May 03, 2022 - 10:30 AM (IST)

ਈਦ ਤੋਂ ਪਹਿਲਾਂ ਜੋਧਪੁਰ ’ਚ ਹਿੰਸਕ ਝੜਪ; ਜੰਮ ਕੇ ਚੱਲੇ ਇੱਟਾਂ-ਪੱਥਰ, ਇੰਟਰਨੈੱਟ ਸੇਵਾਵਾਂ ਠੱਪ

ਜੋਧਪੁਰ- ਰਾਜਸਥਾਨ ਦੇ ਜੋਧਪੁਰ ਸ਼ਹਿਰ ਦੇ ਇਕ ਇਲਾਕੇ ’ਚ ਸੋਮਵਾਰ ਰਾਤ ਦੋ ਭਾਈਚਾਰੇ ਦੇ ਲੋਕਾਂ ਵਿਚਾਲੇ ਹਿੰਸਕ ਝੜਪ ਮਗਰੋਂ ਤਣਾਅ ਪੈਦਾ ਹੋ ਗਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਨੂੰ ਬਦਕਿਸਮਤੀ ਦੱਸਿਆ ਅਤੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਵਿਵਾਦ ਦੀ ਸ਼ੁਰੂਆਤ ਜੋਧਪੁਰ ਦੇ ਜਾਲੌਰੀ ਗੇਟ ਨੇੜੇ ਇਕ ਚੌਕ ’ਤੇ ਧਾਰਮਿਕ ਝੰਡਾ ਲਹਿਰਾਉਣ ਨੂੰ ਲੈ ਕੇ ਹੋਈ। ਇਸ ਗੱਲ ਨੂੰ ਲੈ ਕੇ ਦੋਵੇਂ ਪੱਖ ਆਹਮਣੇ-ਸਾਹਮਣੇ ਆ ਗਏ ਅਤੇ ਅੱਧੀ ਰਾਤ ਪੱਥਰਬਾਜ਼ੀ ਹੋਈ। 

ਇਹ ਵੀ ਪੜ੍ਹੋ- ਕੋਰੋਨਾ ਵਾਇਰਸ ਦਾ ਖ਼ੌਫ: ਨੋਇਡਾ ’ਚ 31 ਮਈ ਤੱਕ ਧਾਰਾ-144 ਲਾਗੂ

PunjabKesari

ਸ਼ਰਾਰਤੀ ਤੱਤਾਂ ਨਾਲ ਨਜਿੱਠਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਹੰਝੂ ਗੈਸ ਦੇ ਗੋਲ ਛੱਡਣੇ ਪਏ। ਉੱਥੇ ਹੀ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ’ਤੇ ਪੂਰੇ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਅੱਧੀ ਰਾਤ 1 ਵਜੇ ਤੋਂ ਜੋਧਪੁਰ ’ਚ ਇੰਟਰਨੈੱਟ ਸੇਵਾਵਾਂ ਠੱਪ ਹਨ। ਜੋਧਪੁਰ ਦੇ ਡਿਵੀਜ਼ਨਲ ਕਮਿਸ਼ਨਰ ਹਿਮਾਂਸ਼ੂ ਗੁਪਤਾ ਵਲੋਂ ਜਾਰੀ ਹੁਕਮ ’ਚ ਪੂਰੇ ਜੋਧਪੁਰ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਅੱਜ ਈਦ ਵੀ ਮਨਾਈ ਜਾਣੀ ਹੈ, ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਮਗਰੋਂ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਸੰਵੇਦਨਸ਼ੀਲ ਇਲਾਕਿਆਂ ’ਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

ਇਹ ਵੀ ਪੜ੍ਹੋ: SC ਦਾ ਵੱਡਾ ਫ਼ੈਸਲਾ- ਕੋਰੋਨਾ ਟੀਕਾ ਲਗਵਾਉਣ ਲਈ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਜਾ ਸਕਦਾ

ਦੱਸਿਆ ਜਾ ਰਿਹਾ ਹੈ ਕਿ ਇਸ ਹਿੰਸਕ ਝੜਪ ’ਚ ਕਈ ਲੋਕ ਜ਼ਖਮੀ ਹੋਏ ਹਨ। ਝੜਪ ਜਾਲੌਰੀ ਗੇਟ ਚੌਰਾਹੇ ’ਤੇ ਮੌਜੂਦ ਸੁਤੰਤਰਤਾ ਸੈਨਾਨੀ ਬਾਲ ਮੁਕੁੰਦ ਬਿਸਸਾ ਸਰਕਿਲ ’ਤੇ ਲੱਗੇ ਭਗਵਾ ਝੰਡੇ ਨੂੰ ਉਤਾਰ ਕੇ ਉਸ ਦੀ ਥਾਂ ’ਤੇ ਇਸਲਾਮੀ ਪ੍ਰਤੀਕ ਵਾਲੇ ਝੰਡੇ ਨੂੰ ਲੈ ਕੇ ਸ਼ੁਰੂ ਹੋਈ। ਚੌਰਾਹੇ ’ਤੇ ਮੌਜੂਦ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਪੱਥਰਬਾਜ਼ੀ ਸ਼ੁਰੂ ਹੋਈ, ਜਿਸ ’ਚ ਲੋਕਾਂ ਨੇ ਇਕ-ਦੂਜੇ ’ਤੇ ਜੰਮ ਕੇ ਇੱਟਾਂ-ਪੱਥਰ ਮਾਰੇ ਤਾਂ ਪੁਲਸ ਨੇ ਭੀੜ ਨੂੰ ਤਿਤਰ-ਬਿਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ।

ਇਹ ਵੀ ਪੜ੍ਹੋ: ‘ਆਪ’ ਆਗੂ ਬੇਦੀ ਵੱਲੋਂ ਖ਼ਾਲਿਸਤਾਨ ਦੀ ਹਿਮਾਇਤ 'ਚ ਟਵੀਟ, ਪਾਰਟੀ ਨੇ ਕੀਤੀ ਸਖ਼ਤ ਕਾਰਵਾਈ


author

Tanu

Content Editor

Related News