ਮਾਲ ਵਿਭਾਗ 'ਚ ਨਿਕਲੀਆਂ ਨੌਕਰੀਆਂ, 12ਵੀਂ ਪਾਸ ਨੌਜਵਾਨ ਕਰ ਸਕਦੇ ਨੇ ਅਪਲਾਈ

Friday, May 30, 2025 - 10:43 AM (IST)

ਮਾਲ ਵਿਭਾਗ 'ਚ ਨਿਕਲੀਆਂ ਨੌਕਰੀਆਂ, 12ਵੀਂ ਪਾਸ ਨੌਜਵਾਨ ਕਰ ਸਕਦੇ ਨੇ ਅਪਲਾਈ

ਯੂਪੀ : ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਸਹੀ ਹੈ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ 12ਵੀਂ ਪਾਸ ਨੌਜਵਾਨਾਂ ਲਈ ਭਰਤੀ ਸ਼ੁਰੂ ਹੋਣ ਜਾ ਰਹੀ ਹੈ। 12ਵੀਂ ਪਾਸ ਨੌਜਵਾਨਾਂ ਲਈ ਮਾਲ ਵਿਭਾਗ ਅਧੀਨ ਲੇਖਪਾਲ, ਜੂਨੀਅਰ ਸਹਾਇਕ ਅਤੇ ਤਹਿਸੀਲਦਾਰ ਦੇ ਅਹੁਦਿਆਂ ਲਈ ਅਸਾਮੀਆਂ ਜਾਰੀ ਕੀਤੀਆਂ ਜਾਣਗੀਆਂ। ਜਿਵੇਂ ਹੀ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਮਿਲੇਗੀ, ਇਹ ਭਰਤੀ ਸ਼ੁਰੂ ਹੋ ਜਾਵੇਗੀ। ਇਸ ਨੌਕਰੀ ਦੇ ਚਾਹਵਾਨ ਨੌਜਵਾਨ ਇਸ ਲਈ ਅਪਲਾਈ ਕਰ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੇਖਪਾਲ ਦੀਆਂ 7994 ਅਸਾਮੀਆਂ ਅਤੇ ਜੂਨੀਅਰ ਸਹਾਇਕ ਦੀਆਂ 1756 ਅਸਾਮੀਆਂ ਲਈ ਭਰਤੀ ਹੋਵੇਗੀ। ਇਸ ਦੇ ਨਾਲ ਹੀ ਤਹਿਸੀਲਦਾਰ ਦੀਆਂ 300 ਅਸਾਮੀਆਂ ਲਈ ਭਰਤੀ ਹੋਵੇਗੀ। ਜਿੱਥੇ ਲੇਖਪਾਲ ਅਤੇ ਜੂਨੀਅਰ ਸਹਾਇਕ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਹੋਵੇਗੀ, ਉੱਥੇ ਤਹਿਸੀਲਦਾਰ ਦੀਆਂ 300 ਅਸਾਮੀਆਂ ਤਰੱਕੀ ਰਾਹੀਂ ਭਰਤੀ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰਹੁਣ ਸਾਰੀ ਲੋਕੇਸ਼ਨ ਹੋਵੇਗੀ ਟ੍ਰੈਕ

ਸਿੱਖਿਆ
ਇਸ ਭਰਤੀ ਲਈ 12ਵੀਂ ਪਾਸ ਨੌਜਵਾਨ ਅਪਲਾਈ ਕਰ ਸਕਦੇ ਹਨ। ਰਾਜ ਵਿੱਚ 7ਵੇਂ ਤਨਖਾਹ ਸਕੇਲ ਦੇ ਅਨੁਸਾਰ, ਇੱਕ ਲੇਖਪਾਲ ਦੀ ਤਨਖਾਹ 15000 ਤੋਂ 60000 ਦੇ ਵਿਚਕਾਰ ਹੋ ਸਕਦੀ ਹੈ, ਜਿਸ ਵਿੱਚ 2000 ਰੁਪਏ ਦੀ ਗ੍ਰੇਡ ਪੇ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਤੇਜ਼ ਤੂਫ਼ਾਨ ਨੇ ਮਚਾਈ ਤਬਾਹੀਉੱਡ ਗਿਆ ਟੋਲ ਪਲਾਜ਼ਾਮੱਚੀ ਹਫ਼ੜਾ-ਦਫ਼ੜੀ

ਇੰਝ ਹੋਵੇਗੀ ਲੇਖਪਾਲ ਦੇ ਅਹੁਦੇ ਲਈ ਭਰਤੀ 
ਲੇਖਪਾਲ ਦੀਆਂ ਅਸਾਮੀਆਂ 'ਤੇ ਸਿੱਧੀ ਭਰਤੀ ਕੀਤੀ ਜਾਵੇਗੀ। ਇਸ ਭਰਤੀ ਰਾਹੀਂ ਕੁੱਲ 7994 ਸੀਟਾਂ ਭਰੀਆਂ ਜਾਣਗੀਆਂ। ਲੇਖਪਾਲ ਭਰਤੀ ਪ੍ਰੀਖਿਆ ਉੱਤਰ ਪ੍ਰਦੇਸ਼ ਅਧੀਨ ਸੇਵਾਵਾਂ ਚੋਣ ਕਮਿਸ਼ਨ (UPSSSC) ਦੁਆਰਾ ਕਰਵਾਈ ਜਾਵੇਗੀ। ਇਹ ਪ੍ਰੀਖਿਆ ਦੋ ਪੜਾਵਾਂ ਵਿੱਚ ਲਈ ਜਾਂਦੀ ਹੈ। ਪਹਿਲਾ UPSSSC PET (ਪ੍ਰੀਲੀਮਿਨਰੀ ਯੋਗਤਾ ਪ੍ਰੀਖਿਆ) ਅਤੇ ਦੂਜਾ ਮੁੱਖ ਪ੍ਰੀਖਿਆ। ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਹੀ ਅੰਤਮ ਤੌਰ 'ਤੇ ਚੁਣਿਆ ਗਿਆ ਮੰਨਿਆ ਜਾਵੇਗਾ, ਜੋ ਦੋਵਾਂ ਵਿੱਚ ਸਫਲ ਹੁੰਦੇ ਹਨ।

ਇਹ ਵੀ ਪੜ੍ਹੋ : Passport ਬਣਵਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ : ਹੋਣਗੇ ਇਹ 5 ਵੱਡੇ ਬਦਲਾਅ

ਕਦੋਂ ਸ਼ੁਰੂ ਹੋਵੇਗੀ ਅਰਜ਼ੀ 
ਇਹ ਭਰਤੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ ਹੈ। ਫਿਲਹਾਲ, ਮਾਲ ਵਿਭਾਗ ਨੇ ਪ੍ਰਸਤਾਵ ਤਿਆਰ ਕਰਕੇ ਭੇਜ ਦਿੱਤਾ ਹੈ। ਜਿਵੇਂ ਹੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਵੇਗੀ, ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਵਿਸਤ੍ਰਿਤ ਨੋਟੀਫਿਕੇਸ਼ਨ ਵਿੱਚ ਯੋਗਤਾ, ਉਮਰ ਸੀਮਾ ਅਤੇ ਹੋਰ ਸਾਰੀ ਜਾਣਕਾਰੀ ਦੇ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਆਨਲਾਈਨ ਅਰਜ਼ੀ ਦੀ ਮਿਤੀ ਅਤੇ ਪ੍ਰੀਖਿਆ ਦੀ ਸੰਭਾਵਿਤ ਮਿਤੀ ਦਾ ਐਲਾਨ ਕੀਤਾ ਜਾਵੇਗਾ।

Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News