JNU ਹਿੰਸਾ : ਵਟਸਐਪ ਗਰੁੱਪ ਦੇ 7 ਹੋਰ ਲੋਕਾਂ ਦੀ ਹੋਈ ਪਛਾਣ

01/12/2020 4:51:56 PM

ਨਵੀਂ ਦਿੱਲੀ— ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਭੜਕੀ ਹਿੰਸਾ ਮਾਮਲੇ ਵਿਚ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਨੇ 7 ਹੋਰ ਲੋਕਾਂ ਦੀ ਪਛਾਣ ਕੀਤੀ ਹੈ। ਪੁਲਸ ਮੁਤਾਬਕ 5 ਜਨਵਰੀ ਨੂੰ ਜੇ. ਐੱਨ. ਯੂ. 'ਚ ਹੋਈ ਹਿੰਸਾ 'ਚ ਇਹ 7 ਦੋਸ਼ੀ ਸ਼ਾਮਲ ਸਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਅਤੇ ਤਸਵੀਰਾਂ ਜ਼ਰੀਏ ਇਨ੍ਹਾਂ ਲੋਕਾਂ ਦੀ ਪਛਾਣ ਕੀਤੀ ਗਈ ਹੈ। ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ 'ਯੂਨਿਟੀ ਅਗੇਂਸਟ ਲੈਫਟ' ਨਾਮ ਦੇ ਵਟਸਐਪ ਗਰੁੱਪ ਦੇ 60 'ਚੋਂ 37 ਮੈਂਬਰਾਂ ਦੀ ਪਛਾਣ ਪਹਿਲਾਂ ਹੀ ਕਰ ਚੁੱਕੀ ਹੈ। ਅਜਿਹੇ ਵਿਚ ਵਟਸਐਪ ਗਰੁੱਪ 'ਚ ਸ਼ਾਮਲ 60 'ਚੋਂ 44 ਲੋਕਾਂ ਦੀ ਹੁਣ ਤਕ ਪਛਾਣ ਹੋ ਸਕੀ ਹੈ। ਇਹ ਗਰੁੱਪ ਹਿੰਸਾ ਵਾਲੇ ਦਿਨ ਯਾਨੀ ਕਿ 5 ਜਨਵਰੀ ਨੂੰ ਹੀ ਬਣਾਇਆ ਗਿਆ ਸੀ। ਪੁਲਸ ਇਸ ਨੂੰ ਆਧਾਰ ਮੰਨ ਕੇ ਕਾਰਵਾਈ ਅੱਗੇ ਵਧਾ ਰਹੀ ਹੈ। 

ਸੂਤਰਾਂ ਮੁਤਾਬਕ ਹਿੰਸਾ ਦੀ ਸ਼ੁਰੂਆਤੀ ਜਾਂਚ 'ਚ ਪੁਲਸ ਨੇ ਜਿਨ੍ਹਾਂ 9 ਵਿਦਿਆਰਥੀਆਂ ਦੀ ਪਛਾਣ ਕੀਤੀ ਸੀ, ਉਨ੍ਹਾਂ ਸਾਰਿਆਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ। ਇਨ੍ਹਾਂ 9 ਦੋਸ਼ੀਆਂ 'ਚ ਜੇ. ਐੱਨ. ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ 5 ਜਨਵਰੀ ਦੀ ਸ਼ਾਮ ਨੂੰ ਨਕਾਬਪੋਸ਼ ਹਮਲਾਵਰਾਂ ਨੇ ਕੈਂਪਸ ਵਿਚ ਦਾਖਲ ਹੋ ਕੇ ਹੋਸਟਲ 'ਚ ਭੰਨ-ਤੋੜ ਕੀਤੀ ਅਤੇ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ, ਜਿਸ 'ਚ ਆਇਸ਼ੀ ਘੋਸ਼ ਅਤੇ ਭੂਗੋਲ ਦੀ ਮੰਨੀ-ਪ੍ਰਮੰਨੀ ਪ੍ਰੋਫੈਸਰ ਸੁਚਿੱਤਰਾ ਸੇਨ ਸਮੇਤ 34 ਲੋਕ ਜ਼ਖਮੀ ਹੋ ਗਏ ਸਨ।


Tanu

Content Editor

Related News