ਦਿੱਲੀ: JNU ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ 'ਤੇ ਫਾਇਰਿੰਗ, ਹਮਲਾਵਰ ਫਰਾਰ
Monday, Aug 13, 2018 - 03:18 PM (IST)
ਨਵੀਂ ਦਿੱਲੀ— ਦਿੱਲੀ 'ਚ ਕੰਸਟੀਟਿਊਸ਼ਨ ਕਲੱਬ ਦੇ ਬਾਹਰ ਜੇ.ਐੱਨ.ਯੂ.ਵਿਦਿਆਰਥੀ ਉਮਰ ਖਾਲਿਦ 'ਤੇ ਫਾਇਰਿੰਗ ਕੀਤੀ ਗਈ। ਫਾਇਰਿੰਗ 'ਚ ਖਾਲਿਦ ਨੂੰ ਕੋਈ ਸੱਟ ਨਹੀਂ ਲੱਗੀ ਹੈ। ਕੰਸਟੀਟਿਊਸ਼ਨ ਕਲੱਬ ਦਾ ਇਲਾਕਾ ਦਿੱਲੀ 'ਚ ਹਾਈ ਸਿਕਊਰਿਟੀ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਫਾਇਰਿੰਗ ਕਿਸ ਨੇ ਕੀਤੀ ਹੈ, ਇਸ ਦੀ ਜਾਂਚ ਚੱਲ ਰਹੀ ਹੈ।
Delhi: An unidentified man opened fire at JNU student Umar Khalid outside Constitution Club of India. He is unhurt. More details awaited. pic.twitter.com/ubNh4g4D80
— ANI (@ANI) August 13, 2018
ਦਿੱਲੀ ਪੁਲਸ ਨੇ ਦੱਸਿਆ ਕਿ ਹਮਲਾਵਰ ਭੱਜਣ 'ਚ ਕਾਮਯਾਬ ਰਿਹਾ ਪਰ ਉਸ ਦੀ ਬੰਦੂਕ ਘਟਨਾ ਸਥਾਨ 'ਤੇ ਹੀ ਡਿੱਗ ਗਈ ਸੀ।
ਪੁਲਸ ਨੇ ਬੰਦੂਕ ਬਰਾਮਦ ਕਰ ਲਈ ਹੈ। 15 ਅਗਸਤ ਦੀਆਂ ਤਿਆਰੀਆਂ ਵਿਚਕਾਰ ਦਿੱਲੀ 'ਚ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਇਸ ਦੇ ਬਾਵਜੂਦ ਇਹ ਹਮਲਾ ਸੁਰੱਖਿਆ ਕਮੀਆਂ ਨੂੰ ਉਜ਼ਾਗਰ ਕਰ ਰਿਹਾ ਹੈ। ਪਿਛਲੇ ਦਿਨਾਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸਨ ਕਿ ਦਿੱਲੀ 'ਚ ਕੁਝ ਅੱਤਵਾਦੀ ਦਾਖ਼ਲ ਹੋ ਗਏ ਹਨ। ਦਿੱਲੀ 'ਚ ਹਾਈ ਅਲਰਟ ਐਲਾਨਿਆ ਗਿਆ ਹੈ।