ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਬਨਣਗੀਆਂ 5 ਸੁਰੰਗਾਂ, 3 ਘੰਟਿਆਂ ''ਚ ਪੂਰਾ ਹੋਵੇਗਾ 245km ਦਾ ਸਫ਼ਰ: ਗਡਕਰੀ

Wednesday, Apr 12, 2023 - 10:57 AM (IST)

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਬਨਣਗੀਆਂ 5 ਸੁਰੰਗਾਂ, 3 ਘੰਟਿਆਂ ''ਚ ਪੂਰਾ ਹੋਵੇਗਾ 245km ਦਾ ਸਫ਼ਰ: ਗਡਕਰੀ

ਜੰਮੂ, (ਸਤੀਸ਼)– ਕੇਂਦਰੀ ਸੜਕ, ਰਾਜਮਾਰਗ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਸ਼੍ਰੀਨਗਰ-ਜੰਮੂ ਰਾਜਮਾਰਗ ਦੇ 45 ਕਿਲੋਮੀਟਰ ਦੇ ਹਿੱਸੇ ’ਚ 5 ਸੁਰੰਗਾਂ ਬਨਣਗੀਆਂ, ਜਿਨ੍ਹਾਂ ’ਚੋਂ ਇਕ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ, ਜਦਕਿ 4 ’ਤੇ ਕੰਮ ਚੱਲ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਕ ਵਾਰ ਸਾਰੀਆਂ ਸੁਰੰਗਾਂ ਪੂਰੀਆਂ ਹੋ ਜਾਣ ਤੋਂ ਬਾਅਦ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਯਾਤਰਾ ਦਾ ਸਮਾਂ ਘੱਟ ਕੇ 3 ਘੰਟਿਆਂ ਦਾ ਹੋ ਜਾਵੇਗਾ। 

ਗਡਕਰੀ ਨੇ ਕਿਹਾ ਕਿ ਸ਼੍ਰੀਨਗਰ-ਜੰਮੂ ਰਾਜਮਾਰਗ ’ਤੇ ਅੱਜ ਅਸੀਂ ਇਕ ਸੁਰੰਗ ਬਣਾ ਲਈ ਹੈ ਅਤੇ ਬਾਕੀ 3 ਨੂੰ ਅਗਲੇ ਸਾਲ ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ। 5ਵੀਂ ਸੁਰੰਗ ਥੋੜੀ ਔਖੀ ਹੈ ਅਤੇ ਇਸ ’ਚ ਥੋੜਾ ਸਮਾਂ ਲੱਗ ਸਕਦਾ ਹੈ। ਗਡਕਰੀ ਨੇ ਕਿਹਾ ਕਿ ਰਾਜਮਾਰਗ ’ਤੇ ਇਕ ਰਿਜ਼ੋਰਟ ਵੀ ਬਣੇਗਾ, ਜਿਥੇ ਕਸ਼ਮੀਰੀ ਹਸਤਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਰਾਜਮਾਰਗ ਅਤੇ ਸੁਰੰਗ ਤਿਆਰ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜ ਜਾਵੇਗਾ।

 

जम्मू से श्रीनगर के बीच ऑल वेदर कनेक्टिविटी प्रदान करने के लिए बन रहे जम्मू से उधमपुर-रामबन-बनिहाल से श्रीनगर राष्ट्रीय राजमार्ग (NH-44) के श्रीनगर - बनिहाल खंड का आज जम्मू और कश्मीर के उपराज्यपाल आदरणीय श्री @manojsinha_ जी, केंद्रीय राज्यमंत्री श्री @Gen_VKSingh जी और केंद्रीय… pic.twitter.com/foxzMJ3soe

— Nitin Gadkari (@nitin_gadkari) April 11, 2023

ਕੇਂਦਰੀ ਮੰਤਰੀ ਗਡਕਰੀ ਨੇ ਅੱਜ ਸ਼੍ਰੀਨਗਰ-ਬਨਿਹਾਲ ਬਲਾਕ ਤੋਂ ਊਧਮਪੁਰ-ਰਾਮਬਨ-ਬਨਿਹਾਲ ਤੋਂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (ਐੱਨ. ਐੱਚ.-44) ਦਾ ਜਾਇਜ਼ਾ ਲਿਆ, ਜਿਸ ਨੂੰ ਜੰਮੂ ਅਤੇ ਸ਼੍ਰੀਨਗਰ ਵਿਚਾਲੇ ਸਾਰੇ ਮੌਸਮਾਂ ’ਚ ਸੰਪਰਕ ਦੇਣ ਲਈ ਬਣਾਇਆ ਜਾ ਰਿਹਾ ਹੈ। ਜੰਮੂ ਅਤੇ ਸ਼੍ਰੀਨਗਰ ਵਿਚਾਲੇ ਯਾਤਰਾ ਨੂੰ ਸੌਖਾ ਬਣਾਉਣ ਲਈ 35000 ਕਰੋੜ ਰੁਪਏ ਦੀ ਲਾਗਤ ਨਾਲ 3 ਕੋਰੀਡੋਰ ਬਣਾਏ ਜਾ ਰਹੇ ਹਨ।

ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਦੇਸ਼ ਤੋਂ ਪੈਟ੍ਰੋਲ ਅਤੇ ਡੀਜ਼ਲ ਨੂੰ ਪੂਰੀ ਤਰ੍ਹਾਂ ਨਾਲ ਬਾਹਰ ਕੀਤਾ ਜਾਵੇ। ਉਨ੍ਹਾਂ ਉੱਪ ਰਾਜਪਾਲ ਨੂੰ ਕਿਹਾ ਕਿ ਜੰਮੂ-ਸ਼੍ਰੀਨਗਰ ਵਿਚਾਲੇ ਡਬਲ ਡੈਕਰ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ, ਜਿਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਯਾਤਰੀ ਆਧੁਨਿਕ ਸਹੂਲਤਾਂ ਦਾ ਲਾਭ ਲੈ ਸਕਣਗੇ।


author

Rakesh

Content Editor

Related News