ਇਸ ਵਾਰ ਝਾਰਖੰਡ ''ਚ JMM ਤੇ ਕਾਂਗਰਸ ਦਾ ਹੋਵੇਗਾ ਸਫਾਇਆ: ਨਰਿੰਦਰ ਮੋਦੀ

Wednesday, Nov 13, 2024 - 06:00 PM (IST)

ਰਾਂਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝਾਰਖੰਡ ਦੇ ਦੇਵਘਰ 'ਚ ਸਾਰਥ ਵਿਧਾਨ ਸਭਾ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੰਗਲਾਦੇਸ਼ੀ ਘੁਸਪੈਠੀਆਂ ਦੇ ਮੁੱਦੇ 'ਤੇ ਹੇਮੰਤ ਸਰਕਾਰ ਨੂੰ ਘੇਰਿਆ। PM ਮੋਦੀ ਨੇ ਕਿਹਾ ਕਿ ਘੁਸਪੈਠੀਆਂ ਨੇ ਤੁਹਾਡਾ ਰੁਜ਼ਗਾਰ ਅਤੇ ਜ਼ਮੀਨ ਖੋਹ ਲਈ ਹੈ। ਇਸ ਵਾਰ ਝਾਰਖੰਡ ਵਿੱਚ ਜੇਐੱਮਐੱਮ ਅਤੇ ਕਾਂਗਰਸ ਦਾ ਸਫਾਇਆ ਹੋ ਜਾਵੇਗਾ।

23 ਕਰੋੜ ਦਾ 'ਅਨਮੋਲ' ਝੋਟਾ, ਖਾਂਦਾ ਕਾਜੂ-ਬਦਾਮ, ਪੀਂਦਾ ਦੇਸੀ ਘਿਓ

ਸ਼੍ਰੀ ਮੋਦੀ ਨੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਕਈ ਜਾਤਾਂ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਕਈ ਜਾਤੀਆਂ ਦੇ ਨਾਂ ਗਿਣਦਿਆਂ ਉਨ੍ਹਾਂ ਕਿਹਾ ਕਿ ਇਹ ਸਾਰੀਆਂ ਓਬੀਸੀ ਹਨ ਪਰ ਕਾਂਗਰਸ ਚਾਹੁੰਦੀ ਹੈ ਕਿ ਇਹ ਜਾਤੀਆਂ ਆਪਸ ਵਿੱਚ ਲੜਨ। ਕਾਂਗਰਸ ਚਾਹੁੰਦੀ ਹੈ ਕਿ ਆਦਿਵਾਸੀ ਆਪਸ ਵਿੱਚ ਲੜਨ। ਮੋਦੀ ਨੇ ਕਿਹਾ ਕਿ ਭਾਜਪਾ ਨੇ ਝਾਰਖੰਡ ਬਣਾਇਆ ਅਤੇ ਅਸੀਂ ਇਸ ਨੂੰ ਸੁਧਾਰਾਂਗੇ। ਝਾਰਖੰਡ ਦੀ ਊਰਜਾ ਨਾਲ ਪੂਰਾ ਦੇਸ਼ ਰੌਸ਼ਨ ਹੋ ਰਿਹਾ ਹੈ ਪਰ ਮੇਰਾ ਸੁਫ਼ਨਾ ਹੈ ਕਿ ਝਾਰਖੰਡ ਦੇਸ਼ ਦੇ ਉੱਨਤ ਸੂਬਿਆਂ 'ਚ ਖੜ੍ਹਾ ਹੋਵੇ।

ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ

ਪੀਐੱਮ ਮੋਦੀ ਨੇ ਕਿਹਾ ਕਿ ਮੈਂ ਝਾਰਖੰਡ ਵਿੱਚ ਜਿੱਥੇ ਵੀ ਗਿਆ, ਉਸ ਹਰ ਥਾਂ 'ਤੇ ਘੁਸਪੈਠ ਸਭ ਤੋਂ ਵੱਡੀ ਚਿੰਤਾ ਹੈ। ਝਾਰਖੰਡੀ ਮਾਣ ਝਾਰਖੰਡ ਦੀ ਪਛਾਣ ਹੈ। ਜੇ ਇਹ ਖ਼ਤਮ ਹੋ ਜਾਵੇ ਤਾਂ ਕੀ ਹੋਵੇਗਾ? ਅੰਕੜਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਤਾਲ ਪਰਗਣਾ ਵਿੱਚ ਆਦਿਵਾਸੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਝਾਰਖੰਡ ਦੇ ਪਾਣੀ, ਜੰਗਲ ਅਤੇ ਜ਼ਮੀਨ 'ਤੇ ਦੂਜੇ ਲੋਕ ਕਬਜ਼ਾ ਕਰ ਰਹੇ ਹਨ। ਜੇ.ਐੱਮ.ਐੱਮ.-ਕਾਂਗਰਸ ਸਰਕਾਰ ਨੇ ਘੁਸਪੈਠੀਆਂ ਨੂੰ ਇੱਥੇ ਪੱਕੇ ਤੌਰ 'ਤੇ ਨਿਵਾਸੀ ਬਣਾਉਣ ਲਈ ਹਰ ਗ਼ਲਤ ਕੰਮ ਕੀਤੇ ਹਨ। 

ਇਹ ਵੀ ਪੜ੍ਹੋ - 2 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ, ਵਿਧਾਨ ਸਭਾ 'ਚ ਹੋ ਗਿਆ ਐਲਾਨ

ਪਰਿਵਾਰਵਾਦ 'ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਨੇ ਜੇਐੱਮਐੱਮ, ਕਾਂਗਰਸ ਅਤੇ ਆਰਜੇਡੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਿਰਫ਼ ਆਪਣੇ ਪਰਿਵਾਰਾਂ ਦੇ ਭਵਿੱਖ ਦੀ ਚਿੰਤਾ ਹੈ। ਇਹ ਇਸ ਦੁਬਿਧਾ ਵਿੱਚ ਰਹਿੰਦੇ ਹਨ ਕਿ ਆਪਣੇ ਪਰਿਵਾਰ ਦੀ ਭਲਾਈ ਕਿਵੇਂ ਯਕੀਨੀ ਬਣਾਈ ਜਾਵੇ ਪਰ ਮੋਦੀ ਨੂੰ ਤੁਹਾਡੇ ਪਰਿਵਾਰ ਦੀ ਪਰਵਾਹ ਹੈ। ਇਨ੍ਹਾਂ ਲੋਕਾਂ ਨੇ ਤੁਹਾਡਾ ਪਾਣੀ ਲੁੱਟਿਆ, ਜੰਗਲ ਲੁੱਟਿਆ, ਜ਼ਮੀਨਾਂ ਲੁੱਟੀਆਂ, ਰੇਤਾ-ਬੱਜਰੀ ਲੁੱਟੀ, ਕੋਲਾ ਲੁੱਟਿਆ ਹੈ।

ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News