ਝਾਰਖੰਡ ਦੇ ਸੈਰ-ਸਪਾਟਾ ਮੰਤਰੀ ਹਫੀਜ਼ੁਲ ਹਸਨ ਨੇ ਡਾ. ਮਨਮੋਹਨ ਸਿੰਘ ਨੂੰ ਜਿਊਂਦੇ ਜੀ ਦਿੱਤੀ ਸ਼ਰਧਾਂਜਲੀ

Saturday, Oct 16, 2021 - 06:25 PM (IST)

ਰਾਂਚੀ (ਵਾਰਤਾ)— ਝਾਰਖੰਡ ਸਰਕਾਰ ਦੇ ਸੈਰ-ਸਪਾਟਾ ਅਤੇ ਖੇਡ ਮੰਤਰੀ ਹਫੀਜ਼ੁਲ ਹਸਨ ਅੰਸਾਰੀ ਨੇ ਏਮਜ਼ ’ਚ ਜੇਰੇ ਇਲਾਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਜਿਊਂਦੇ ਜੀ ਸ਼ਰਧਾਂਜਲੀ ਦੇ ਦਿੱਤੀ। ਮੰਤਰੀ ਹਸਨ ਵਲੋਂ ਇਕ ਜਨ ਸਭਾ ਨੂੰ ਸੰਬੋਧਿਤ ਕਰਨ ਦੌਰਾਨ ਮਨਮੋਹਨ ਸਿੰਘ ਦੇ ਦਿਹਾਂਤ ਦੀ ਖ਼ਬਰ ਦਾ ਜ਼ਿਕਰ ਕਰਦੇ ਹੋਏ ਸ਼ਰਧਾਂਜਲੀ ਦਿੱਤਾ ਜਾਣ ’ਤੇ ਮੁੱਖ ਵਿਰੋਧੀ ਦਲ ਭਾਜਪਾ ਨੇ ਤਿੱਖੀ ਪ੍ਰਤਿਕਿਰਿਆ ਜ਼ਾਹਰ ਕੀਤੀ। 

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਜਯੰਤ ਸਿਨਹਾ ਨੇ ਕਿਹਾ ਕਿ ਇਕ ਪਾਸੇ ਜਿੱਥੇ ਪੂਰਾ ਦੇਸ਼ ਮਨਮੋਹਨ ਸਿੰਘ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਗਠਜੋੜ ਵਾਲੀ ਝਾਰਖੰਡ ਸਰਕਾਰ ਦੇ ਮੰਤਰੀ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਹ ਬਦਕਿਸਮਤੀ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਹਿ-ਰਾਜ ਸਭਾ ਮੈਂਬਰ ਦੀਪਕ ਪ੍ਰਕਾਸ਼ ਅਤੇ ਸਾਬਕਾ ਮੰਤਰੀ ਸਹਿ-ਵਿਧਾਇਕ ਸੀ. ਪੀ. ਸਿੰਘ ਸਮੇਤ ਹੋਰ ਨੇਤਾਵਾਂ ਨੇ ਵੀ ਇਸ ਬਿਆਨ ’ਤੇ ਮੰਤਰੀ ਹਫੀਜ਼ੁਲ ਹਸਨ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। 

ਦਰਅਸਲ ਮੰਤਰੀ ਹਸਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਇਕ ਸਭਾ ਨੂੰ ਸੰਬੋਧਿਤ ਕਰਦਿਆਂ ਆਖ ਰਹੇ ਹਨ ਕਿ ਇਕ ਦੁੱਖ ਦੀ ਖ਼ਬਰ ਹੈ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦਾ ਦਿਹਾਂਤ ਹੋ ਗਿਆ ਹੈ। ਮਨਮੋਹਨ ਸਿੰਘ ਨੇ ਹਿੰਦੋਸਤਾਨ ਨੂੰ ਅੱਗੇ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੱਸ ਦੇਈਏ ਕਿ ਰਾਜਿੰਰ ਪਿਛਲੇ 20 ਸਾਲਾਂ ਤੋਂ ਦਸ਼ਰਥ ਦਾ ਕਿਰਦਾਰ ਨਿਭਾਉਂਦੇ ਆ ਰਹੇ ਸਨ। 


Tanu

Content Editor

Related News