ਝਾਰਖੰਡ : ਟਾਇਲਟ ਦੀ ਟੈਂਕੀ ''ਚ ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ

08/09/2020 12:48:22 PM

ਦੇਵਘਰ- ਝਾਰਖੰਡ 'ਚ ਦੇਵਘਰ ਜ਼ਿਲ੍ਹੇ ਦੇ ਦੇਵੀਪੁਰ ਥਾਣਾ ਖੇਤਰ 'ਚ ਐਤਵਾਰ ਨੂੰ ਟਾਇਲਟ ਦੀ ਟੈਂਕੀ 'ਚ ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਦੇਵੀਪੁਰ ਪਿੰਡ ਵਾਸੀ ਬ੍ਰਜੇਸ਼ ਚੰਦਰ ਵਰਨਵਾਲ (50) ਦੇ ਮਕਾਨ 'ਚ ਟਾਇਲਟ ਦੀ ਟੈਂਕੀ ਦਾ ਸੇਂਟਰਿੰਗ ਖੋਲ੍ਹਿਆ ਜਾ ਰਿਹਾ ਸੀ, ਉਦੋਂ ਦਮ ਘੁੱਟਣ ਨਾਲ 6 ਲੋਕ ਬੇਹੋਸ਼ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜੇ.ਸੀ.ਬੀ. ਦੀ ਮਦਦ ਨਾਲ ਟੈਂਕੀ ਨੂੰ ਤੁੜਵਾਇਆ।

ਬੇਹੋਸ਼ ਸਾਰੇ ਲੋਕਾਂ ਨੂੰ ਦੇਵਘਰ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬ੍ਰਜੇਸ਼ ਚੰਦਰ ਵਰਨਵਾਲ, ਉਨ੍ਹਾਂ ਦੇ ਭਰਾ ਮਿਥੀਲੇਸ਼ ਚੰਦਰ ਵਰਨਵਾਲ (44), ਮਿਸਤਰੀ ਗੋਵਿੰਦ ਮਾਂਝੀ (50) ਅਤੇ ਉਸ ਦੇ 2 ਬੇਟੇ ਬੰਗਲੂ ਮਾਂਝੀ (30) ਅਤੇ ਲਾਲੂ ਮਾਂਝੀ (25) ਅਤੇ ਮਜ਼ਦੂਰ ਲੀਲੂ ਮੁਰਮੂ (27) ਦੇ ਰੂਪ 'ਚ ਕੀਤੀ ਗਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


DIsha

Content Editor

Related News