ਇਸ ਸੂਬੇ ਦੇ ਸਿੱਖਿਆ ਮੰਤਰੀ ਨੇ ਪੂਰਾ ਕੀਤਾ ਵਾਅਦਾ, 10ਵੀਂ-12ਵੀਂ ਦੇ ਟਾਪਰਾਂ ਨੂੰ ਗਿਫਟ ਕੀਤੀ ਕਾਰ

09/24/2020 3:19:43 AM

ਰਾਂਚੀ - ਝਾਰਖੰਡ ਦੇ ਸਿੱਖਿਆ ਮੰਤਰੀ ਜਗਰਨਾਥ ਮਹਤੋ ਨੇ ਵਾਅਦਾ ਕੀਤਾ ਸੀ ਕਿ ਉਹ 2020 ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 'ਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਰ ਗਿਫਟ ਕਰਨਗੇ। ਤਾਂ ਮੰਤਰੀ ਜੀ ਨੇ ਹੁਣ ਆਪਣਾ ਵਾਅਦਾ ਪੂਰੀ ਕੀਤਾ ਹੈ। ਉਨ੍ਹਾਂ ਨੇ ਝਾਰਖੰਡ ਵਿਧਾਨ ਸਭਾ ਕੰਪਲੈਕਸ 'ਚ ਸਪੀਕਰ ਰਬੀਂਦਰਨਾਥ ਮਹਤੋ ਨਾਲ ਮੈਟ੍ਰਿਕ ਅਤੇ ਇੰਟਰਮੀਡੀਏਟ ਦੇ ਟਾਪਰਾਂ ਨੂੰ ਆਲਟੋ ਕਾਰ ਦੇ ਕੇ ਸਨਮਾਨਿਤ ਕੀਤਾ। ਸਿੱਖਿਆ ਮੰਤਰੀ ਨੇ ਆਪਣੇ ਖ਼ਰਚ 'ਤੇ ਆਲਟੋ ਕਾਰ ਦਿੱਤੀ। ਤੁਹਾਨੂੰ ਦੱਸ ਦਈਏ ਕਿ ਝਾਰਖੰਡ 'ਚ ਮਨੀਸ਼ ਕੁਮਾਰ ਕਟਿਆਰ ਮੈਟ੍ਰਿਕ ਅਤੇ ਅਮਿਤ ਕੁਮਾਰ ਇੰਟਰਮੀਡੀਏਟ ਦੇ ਟਾਪਰ ਹਨ।

ਟਾਪਰਾਂ ਨੂੰ ਕਾਰ ਦੇਣ ਤੋਂ ਬਾਅਦ ਸਿੱਖਿਆ ਮੰਤਰੀ ਜਗਰਨਾਥ ਮਹਤੋ ਨੇ ਕਿਹਾ ਕਿ ਉਹ ਅਗਲੇ ਸਾਲ ਤੋਂ ਟਾਪਰਾਂ ਦੀ ਪੜ੍ਹਾਈ ਦਾ ਪੂਰਾ ਖ਼ਰਚ ਖੁਦ ਚੁੱਕਣਗੇ। ਕਿਹਾ ਜਾਂਦਾ ਹੈ ਕਿ ਉਹ ਜੋ ਕਹਿੰਦੇ ਹਨ ਉਸਨੂੰ ਪੂਰਾ ਕਰਦੇ ਹਨ। ਸਪੀਕਰ ਨੇ ਕਿਹਾ ਕਿ ਟਾਪਰਾਂ ਨੂੰ ਸਨਮਾਨਿਤ ਕਰਨ ਨਾਲ ਹੋਰ ਵਿਦਿਆਰਥੀਆਂ ਨੂੰ ਪ੍ਰੇਰਣਾ ਮਿਲੇਗੀ। ਅਧਿਆਪਕ ਵਿਦਿਆਰਥੀਆਂ ਨੂੰ ਨੈਤਿਕ ਮੁੱਲ ਦੀ ਵੀ ਸਿੱਖਿਆ ਦੇਣ। ਝਾਰਖੰਡ ਵਿਧਾਨ ਸਭਾ ਪ੍ਰਧਾਨ ਰਬੀਂਦਰਨਾਥ ਮਹਤੋ ਨੇ ਇਸ ਮੌਕੇ ਕਿਹਾ ਕਿ ਬੱਚੇ ਚੰਗੇ ਡਾਕਟਰ, ਇੰਜੀਨੀਅਰ, ਸਾਇੰਟਿਸਟ ਬਣਨ ਪਰ ਉਨ੍ਹਾਂ ਦੇ ਅੰਦਰ ਨੌਤਿਕ ਗੁਣ ਦਾ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਸਿੱਖਿਆ ਮੰਤਰੀ ਅਤੇ ਸੂਬੇ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਅੰਦਰ ਨੈਤਿਕ ਗੁਣਾਂ ਨੂੰ ਭਰਨ ਦੀ ਕੋਸ਼ਿਸ਼ ਕਰਣੀ ਚਾਹੀਦੀ ਹੈ।


Inder Prajapati

Content Editor

Related News