ਝਾਰਖੰਡ ਵਿਧਾਨ ਸਭਾ ਚੋਣਾਂ: ਪੰਜਵੇਂ ਪੜਾਅ ਦੀਆਂ 5 ਸੀਟਾਂ 'ਤੇ ਵੋਟਿੰਗ ਖਤਮ, ਹੋਰ 11 'ਤੇ ਜਾਰੀ

Friday, Dec 20, 2019 - 03:30 PM (IST)

ਝਾਰਖੰਡ ਵਿਧਾਨ ਸਭਾ ਚੋਣਾਂ: ਪੰਜਵੇਂ ਪੜਾਅ ਦੀਆਂ 5 ਸੀਟਾਂ 'ਤੇ ਵੋਟਿੰਗ ਖਤਮ, ਹੋਰ 11 'ਤੇ ਜਾਰੀ

ਰਾਂਚੀ—ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਅਤੇ ਆਖਰੀ ਪੜਾਅ ਲਈ ਅੱਜ ਭਾਵ ਸ਼ੁੱਕਰਵਾਰ ਨੂੰ ਵੋਟਿੰਗ ਹੋ ਰਹੀ ਹੈ। ਇਸ ਪੜਾਅ ਤਹਿਤ 16 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਸੀਟਾਂ 'ਤੇ ਕੁੱਲ 237 ਉਮੀਦਵਾਰ ਕਿਸਮਤ ਅਜਮਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਆਖਰੀ ਭਾਵ ਪੰਜਵੇਂ ਪੜਾਅ ਦੀਆਂ 5 ਸੀਟਾਂ 'ਤੇ ਵੋਟਿੰਗ ਖਤਮ ਹੋ ਗਈ ਹੈ ਜਦਕਿ ਹੋਰ 11 ਸੀਟਾਂ 'ਤੇ ਵੋਟਿੰਗ ਜਾਰੀ ਹੈ, ਜੋ ਕਿ ਸ਼ਾਮ 5 ਵਜੇ ਖਤਮ ਹੋਵੇਗੀ। ਦੱਸ ਦੇਈਏ ਕਿ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਸੀ।

ਇਨ੍ਹਾਂ 16 ਸੀਟਾਂ 'ਤੇ ਵੋਟਿੰਗ ਜਾਰੀ-ਰਾਜਮਹਲ- 47.68

ਸੀਟ ਦਾ ਨਾਂ

ਇੰਨੇ ਫੀਸਦੀ ਵੋਟਿੰਗ

ਰਾਜਮਹਲ 47.68
ਬੋਰਿਓ 48.23
ਬਰਹੇਟ 49.72
ਲੀਟੀਪਾੜਾ 52.97
ਪਾਕੁੜ 58.38
ਮਹੇਸ਼ਪੁਰ 59.38
ਸ਼ਿਕਾਰੀਪਾੜਾ 53.18
ਨਾਲਾ 53.54
ਜਾਮਤਾੜਾ 51.86
ਦੁਮਕਾ 42.09
ਜਾਮਾ 46.98
ਜਰਮੁੰਡੀ 45.47
ਸਾਰਥ 51.36
ਪੋਡੀਹਟ 36.01
ਗੋਡਾ 42.06
ਮਹਗਾਮਾ 44.06


 

 

 


author

Iqbalkaur

Content Editor

Related News