ਝਾਰਖੰਡ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ

Tuesday, Oct 22, 2024 - 12:24 AM (IST)

ਝਾਰਖੰਡ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ

ਨੈਸ਼ਨਲ ਡੈਸਕ - ਕਾਂਗਰਸ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 21 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅਜੇ ਕੁਮਾਰ ਨੂੰ ਜਮਸ਼ੇਦਪੁਰ ਪੂਰਬੀ ਤੋਂ ਟਿਕਟ ਦਿੱਤੀ ਗਈ ਹੈ। ਉਹ ਸੂਬੇ ਵਿੱਚ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। 

ਲੋਹਰਦਗਾ ਤੋਂ ਰਾਮੇਸ਼ਵਰ ਉਰਾਉਂ ਨੂੰ ਟਿਕਟ ਦਿੱਤੀ ਗਈ ਹੈ। ਝਾਰੀਆ ਤੋਂ ਪੂਰਨਿਮਾ ਨੀਰਜ ਸਿੰਘ, ਜਮਸ਼ੇਦਪੁਰ ਪੱਛਮੀ ਤੋਂ ਬੰਨਾ ਗੁਪਤਾ ਅਤੇ ਬਰਮੋ ਤੋਂ ਜੈਮੰਗਲ ਸਿੰਘ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਕਾਂਗਰਸ ਨੇ ਜਾਮਤਾੜਾ ਤੋਂ ਇਰਫਾਨ ਅੰਸਾਰੀ ਨੂੰ ਟਿਕਟ ਦਿੱਤੀ ਹੈ। ਜਦਕਿ ਮਹਾਗਮਾ ਤੋਂ ਦੀਪਿਕਾ ਪਾਂਡੇ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।

PunjabKesari


author

Inder Prajapati

Content Editor

Related News