ਝਾਰਖੰਡ ਵਿਧਾਨ ਸਭਾ ਚੋਣਾਂ: ਤੀਜੇ ਪੜਾਅ ਦੀਆਂ 12 ਸੀਟਾਂ 'ਤੇ ਵੋਟਿੰਗ ਖਤਮ, 5 'ਤੇ ਜਾਰੀ

12/12/2019 2:04:38 PM

ਰਾਂਚੀ—ਝਾਰਖੰਡ 'ਚ ਅੱਜ ਭਾਵ ਵੀਰਵਾਰ ਵਿਧਾਨ ਸਭਾ ਦੇ ਤੀਜੇ ਪੜਾਅ 'ਤੇ ਵੋਟਿੰਗ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਤੀਜੇ ਪੜਾਅ ਦੀਆਂ 12 ਸੀਟਾਂ 'ਤੇ ਵੋਟਿੰਗ ਖਤਮ ਹੋ ਗਈ ਹੈ ਜਦਕਿ ਹੋਰ 5 ਸੀਟਾਂ 'ਤੇ ਵੋਟਿੰਗ ਜਾਰੀ ਹੈ। ਦੱਸ ਦੇਈਏ ਕਿ 17 ਵਿਧਾਨ ਸਭਾ ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਇਨ੍ਹਾਂ 17 ਸੀਟਾਂ 'ਚੋਂ 12 ਸੀਟਾਂ ਤੇ 3 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਬਾਕੀ 5 ਸੀਟਾਂ 'ਤੇ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ।

ਇਨ੍ਹਾਂ ਸੀਟਾਂ 'ਤੇ ਵੋਟਿੰਗ ਜਾਰੀ-

ਸੀਟ ਦਾ ਨਾਂ ਇੰਨੇ ਫੀਸਦੀ ਵੋਟਿੰਗ
ਕੋਡਰਮਾ 43.26
ਬਰਕੱਠਾ 47
ਰਾਮਗੜ੍ਹ 46.1
ਬਰਹੀ 52.3
ਮਾਂਡੂ 47.1
ਹਜਾਰੀਬਾਗ 39
ਸਿਮਰਿਆ 49.58
ਕਾਂਕੇ 41.35
ਬਰਮੋ 45.04
ਗੋਮੀਆ 51.48
ਰਾਂਚੀ 30.61
ਹਟੀਆ 33.25
ਬੜਕਾਗਾਂਵ 44.32
ਰਾਜਧਨਵਾਰ 48.64
ਈਚਾਗੜ੍ਹ 56.01
ਸਿੱਲੀ 54.52
ਖਿਜਰੀ 52.49


ਚੋਣਾਂ ਦੇ ਤੀਜੇ ਪੜਾਅ 'ਚ ਸ਼ਾਂਤੀਪੂਰਨ ਅਤੇ ਨਿਰਪੱਖ ਵੋਟਿੰਗ ਲਈ ਪੋਲਿੰਗ ਬੂਥਾਂ 'ਤੇ ਵਿਸ਼ੇਸ ਚੌਕਸੀ ਵਰਤੀ ਜਾ ਰਹੀ ਹੈ। ਪਹਿਲੇ ਅਤੇ ਦੂਜੇ ਪੜਾਅ 'ਚ ਹੋਈਆਂ ਹਿੰਸਕ ਝੜਪਾਂ ਨੂੰ ਦੇਖਦੇ ਹੋਏ ਸੰਵੇਦਨਸ਼ੀਲ ਇਲਾਕਿਆਂ ਦੇ ਪੋਲਿੰਗ ਬੂਥਾਂ 'ਤੇ ਸੁਰੱਖਿਆ ਬਲਾਂ ਦੇ ਨਾਲ-ਨਾਲ ਜਿਲਾ ਪੁਲਸ ਵੀ ਤਾਇਨਾਤ ਕੀਤੀ ਗਈ। ਇਹ ਵੀ ਦੱਸਿਆ ਜਾਂਦਾ ਹੈ ਕਿ ਤੀਜੇ ਪੜਾਅ ਦੀਆਂ ਚੋਣਾਂ 'ਚ 17 ਵਿਧਾਨ ਸਭਾ ਸੀਟਾਂ 'ਤੇ 56 ਲੱਖ 6 ਹਜ਼ਾਰ 743 ਵੋਟਰ ਹਨ ਅਤੇ 309 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 309 ਉਮੀਦਵਾਰਾਂ 'ਚ 277 ਪੁਰਸ਼ ਅਤੇ 32 ਮਹਿਲਾ ਉਮੀਦਵਾਰ ਹਨ।

 


Iqbalkaur

Content Editor

Related News