ਝਾਰਖੰਡ ਵਿਧਾਨ ਸਭਾ: 5 ਪੜਾਵਾਂ 'ਚ ਹੋਣਗੀਆਂ ਚੋਣਾਂ, EC ਨੇ ਤਾਰੀਕਾਂ ਦੀ ਕੀਤਾ ਐਲਾਨ

Friday, Nov 01, 2019 - 04:41 PM (IST)

ਝਾਰਖੰਡ ਵਿਧਾਨ ਸਭਾ: 5 ਪੜਾਵਾਂ 'ਚ ਹੋਣਗੀਆਂ ਚੋਣਾਂ, EC ਨੇ ਤਾਰੀਕਾਂ ਦੀ ਕੀਤਾ ਐਲਾਨ

ਨਵੀਂ ਦਿੱਲੀ—ਝਾਰਖੰਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਮਿਲੀ ਜਾਣਕਾਰੀ ਮੁਤਾਬਕ ਝਾਰਖੰਡ 'ਚ 5 ਪੜਾਵਾਂ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਇਨ੍ਹਾਂ 5 ਪੜਾਵਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। ਝਾਰਖੰਡ ਵਿਧਾਨ ਸਭਾ ਦੀਆਂ 5 ਪਡ਼ਾਵਾਂ ਚ ਹੋਣ ਵਾਲੀਆਂ ਇਹ ਚੋਣਾਂ 30 ਨਵੰਬਰ ਤੋਂ 20 ਦਸੰਬਰ ਤੱਕ ਹੋਣਗੀਆਂ ਅਤੇ 23 ਦਸੰਬਰ ਨੂੰ ਨਤੀਜੇ ਅਾਉਣਗੇ। 

PunjabKesari 

ਪਹਿਲੇ ਪੜਾਅ 'ਤੇ 30 ਨਵੰਬਰ ਨੂੰ 13 ਸੀਟਾਂ 
ਦੂਜੇ ਪੜਾਅ 'ਤੇ 7 ਦਸੰਬਰ ਨੂੰ 20 ਸੀਟਾਂ 
ਤੀਜੇ ਪੜਾਅ 'ਤੇ 12 ਦਸੰਬਰ ਨੂੰ 17 ਸੀਟਾਂ 
ਚੌਥੇ ਪੜਾਅ 'ਤੇ 16 ਦਸੰਬਰ ਨੂੰ 15 ਸੀਟਾਂ 
ਪੰਜਵੇ ਪੜਾਅ 'ਤੇ 20 ਦਸੰਬਰ ਨੂੰ  16 ਸੀਟਾਂ 

PunjabKesari

ਦੱਸ ਦੇਈਏ ਕਿ 81 ਮੈਂਬਰੀ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ 2020 ਨੂੰ ਖਤਮ ਹੋ ਰਿਹਾ ਹੈ। ਸੂਬੇ 'ਚ ਹੁਣ ਭਾਜਪਾ ਅਤੇ ਆਜਸੂ (ਆਲ ਝਾਰਖੰਡ ਸਟੂਡੈਂਟ ਯੂਨੀਅਨ) ਦੇ ਗਠਜੋੜ ਦੀ ਸਰਕਾਰ ਹੈ। ਰਘੂਵਰ ਦਾਸ ਮੁੱਖਮੰਤਰੀ ਹਨ। ਬਹੁਮਤ ਲਈ 41 ਦਾ ਅੰਕੜਾ ਜਰੂਰੀ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ 37 ਅਤੇ ਆਜਸੂ ਨੂੰ 5 ਸੀਟਾਂ ਮਿਲੀਆਂ ਸੀ। ਬਾਅਦ 'ਚ ਝਾਰਖੰਡ ਵਿਕਾਸ ਮੋਰਚੇ ਦੇ 6 ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ। ਹੁਣ ਭਾਜਪਾ ਦੇ ਕੋਲ 43 ਵਿਧਾਇਕ ਹਨ।


author

Iqbalkaur

Content Editor

Related News