JDU ਦੇ ਸਾਬਕਾ ਨੇਤਾ ਦੇ ਬੇਟੇ ਨੂੰ ਅਗਵਾ ਕਰ ਕੀਤਾ ਕਤਲ, 3 ਦੋਸ਼ੀ ਗ੍ਰਿਫਤਾਰ
Thursday, Apr 04, 2019 - 10:00 AM (IST)
ਸੀਵਾਨ— ਬਿਹਾਰ ਦੇ ਸੀਵਾਨ 'ਚ ਜਨਤਾ ਦਲ (ਯੂ) (ਜੇ.ਡੀ.ਯੂ) ਦੇ ਇਕ ਸਾਬਕਾ ਨੇਤਾ ਦੇ ਬੇਟੇ ਦਾ ਕਤਲ ਕਰ ਦਿੱਤਾ ਗਿਆ। ਜਨਤਾ ਦਲ (ਯੂ) ਦੇ ਸਥਾਨਕ ਨੇਤਾ ਰਹੇ ਸਵ. ਸੁਰੇਂਦਰ ਪਟੇਲ ਦੇ 13 ਸਾਲਾ ਬੱਚੇ ਦੀ ਬੁੱਧਵਾਰ ਦੇਰ ਸ਼ਾਮ ਕੁਝ ਬਦਮਾਸ਼ਾਂ ਨੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰੌਤੀ ਨਾ ਮਿਲਣ 'ਤੇ ਬਦਮਾਸ਼ਾਂ ਨੇ ਉਸ ਦਾ ਕਤਲ ਕਰ ਦਿੱਤਾ। ਰਾਤ ਕਰੀਬ 2 ਵਜੇ ਲਾਸ਼ ਨੂੰ ਖੇਤ 'ਚੋਂ ਬਰਾਮਦ ਕੀਤੀ ਗਈ। ਸ਼ਹਿਰ ਦੇ ਐੱਸ.ਪੀ. ਨੇ ਕਿਹਾ ਕਿ ਅਗਵਾ ਫਿਰੌਤੀ ਲਈ ਕੀਤਾ ਗਿਆ ਸੀ। ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਸੀਵਾਨ 'ਚ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਸ਼ਹਾਬੁਦੀਨ ਦੇ ਭਤੀਜੇ ਯੁਸੂਫ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸ਼ੀ। ਯੁਸੂਫ ਨੂੰ ਕਾਫੀ ਕਰੀਬ ਤੋਂ ਗੋਲੀ ਮਾਰੀ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।