RLD ਨੇਤਾ ਜਯੰਤ ਚੌਧਰੀ ਬੋਲੇ- ਸੰਸਦ ’ਚ ਚੁੱਕੋ ਕਿਸਾਨਾਂ ਦਾ ਮੁੱਦਾ, ਪੀ.ਐੱਮ. ਮੋਦੀ ਦੇਣ ਜਵਾਬ

Friday, Jan 29, 2021 - 11:24 AM (IST)

RLD ਨੇਤਾ ਜਯੰਤ ਚੌਧਰੀ ਬੋਲੇ- ਸੰਸਦ ’ਚ ਚੁੱਕੋ ਕਿਸਾਨਾਂ ਦਾ ਮੁੱਦਾ, ਪੀ.ਐੱਮ. ਮੋਦੀ ਦੇਣ ਜਵਾਬ

ਨਵੀਂ ਦਿੱਲੀ– ਤਿੰਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿਥੇ ਸਿੰਘੂ ਸਰਹੱਦ ’ਤੇ ਸ਼ੁੱਕਰਵਾਰ ਨੂੰ ਕਿਸਾਨਾਂ ਦਾ ਅੰਦੋਲਨ 65ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ, ਉਥੇ ਹੀ ਗਾਜੀਪੁਰ ਸਰਹੱਦ ’ਤੇ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਪ੍ਰਦਰਸ਼ਨਕਾਰੀਆਂ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਉਹ ਕਿਸਾਨਾਂ ਨਾਲ ਧਰਨੇ ’ਤੇ ਬੈਠੇ ਹਨ। ਸ਼ੁੱਕਰਵਾਰ ਨੂੰ ਜਾਰੀ ਧਰਨੇ ਵਿਚਕਾਰ ਰਾਕੇਸ਼ ਟਿਕੈਟ ਨੇ ਅਹਿਮ ਬਿਆਨ ’ਚਕਿਹਾ ਕਿ ਅਸੀਂ ਇਹ ਥਾਂ ਖਾਲ੍ਹੀ ਨਹੀਂ ਕਰਾਂਗੇ। ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲ ਕਰਾਂਗੇ ਅਤੇ ਆਪਣਾ ਪੱਖ ਰੱਖਾਂਗੇ। ਨਾਲ ਹੀ ਰਾਕੇਸ਼ ਟਿਕੈਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ।

ਇਸ ਵਿਚਕਾਰ ਰਾਸ਼ਟਰੀ ਲੋਕਦਲ ਦੇ ਸਾਬਕਾ ਸਾਂਸਦ ਜਯੰਤ ਚੌਧਰੀ ਵੀ ਗਾਜ਼ੀਪੁਰ ਸਰਹੱਦ ਪਹੁੰਚੇ। ਉਨ੍ਹਾਂ ਨੇ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ’ਤੇ ਕਿਸਾਨਾਂ ਨੂੰ ਹਟਾਉਣ ਦਾ ਦਬਾਅ ਹੈ ਪਰ ਪ੍ਰਦਰਸ਼ਨਕਾਰੀ ਜਗ੍ਹਾ ਖਾਲ੍ਹੀ ਨਹੀਂ ਕਰਨਗੇ। ਇਸ ਮੁੱਦੇ ਨੂੰ ਸੰਸਦ ’ਚ ਚੁੱਕਿਆ ਜਾਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਮੁੱਦੇ ’ਤੇ ਬੋਲਣਾ ਚਾਹੀਦਾ ਹੈ। 

 

ਟਿਕਰੀ ਤੇ ਗਾਜੀਪੁਰ ਸਰਹੱਦ ਦੀ ਤਾਜ਼ਾ ਜਾਣਕਾਰੀ
- ਉੱਤਰ ਪ੍ਰਦੇਸ਼ ਦੇ ਬਿਜਲੀ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਗਾਜੀਪੁਰ ਸਰਹੱਦ ’ਤੇ ਜਮ੍ਹਾ ਕਿਸਾਨਾਂ ਲਈ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵਲੋਂ ਇਹ ਚੁੱਪਚਾਪ ਕੀਤਾ ਗਿਆ ਹੈ। 
- ਯੂ.ਪੀ. ਗੇਟ ’ਚੇ ਚੱਲ ਰਹੇ ਕਿਸਾਨ ਅੰਦੋਲਨ ’ਚ ਸਵੇਰ ਤੋਂ ਹੀ ਕਿਸਾਨ ਨਾਅਰੇਬਾਜ਼ੀ ਕਰ ਰਹੇ ਹਨ। ਉਥੇ ਹੀ ਸਵੇਰ ਤੋਂ ਹੀ ਭਾਰੀ ਗਿਣਤੀ ’ਚ ਪੁਲਸ ਬਲ ਵੀ ਤਾਇਨਾਤ ਹੈ। ਕਿਸਾਨ ਨੇਤਾ ਮੰਚ ਤੋਂ ਸਾਰਿਆਂ ਨੂੰ ਧਰਨੇ ਵਾਲੀ ਥਾਂ ’ਤੇ ਆਉਣ ਦੀ ਅਪੀਲ ਕਰ ਰਹੇ ਹਨ। ਸ਼ੁੱਕਰਵਾਰ ਨੂੰ ਕਿਸਾਨ ਅੰਦੋਲਨ ’ਚ ਰਾਸ਼ਟਰੀ ਲੋਕ ਦਲ ਦੇ ਕਈ ਨੇਤਾ ਵੀ ਪਹੁੰਚੇ। 

- ਓਧਰ ਟਿਕਰੀ ਸਰਹੱਦ ’ਤੇ ਭਾਰੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਹਨ ਜਦਕਿ ਦਿੱਲੀ ਪੁਲਸ ਨੇ ਗਾਜੀਪੁਰ ਸਰਹੱਦ ਬੰਦ ਕਰਨ ਦੇ ਨਾਲ ਕਈ ਥਾਵਾਂ ’ਤੇ ਰੂਟ ਬਦਲ ਦਿੱਤੇ ਹਨ। ਪਿਛਲੇ 2 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਚਲਦੇ ਦਿੱਲੀ-ਐੱਨ.ਸੀ.ਆਰ. ਦੇ 60,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ ਹੋ ਚੁੱਕਾ ਹੈ। ਕਈ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। 


author

Rakesh

Content Editor

Related News