ਪੰਜ ਪਿਆਰਿਆਂ ਨੇ ਸੁਣਾਇਆ ਫ਼ੈਸਲਾ; ਤਖ਼ਤ ਸ੍ਰੀ ਹਰਿਮੰਦਰ ਦੇ ਜਥੇਦਾਰ ਤਨਖਾਹੀਆਂ ਕਰਾਰ, ਜਾਣੋ ਪੂਰਾ ਮਾਮਲਾ
Monday, Sep 12, 2022 - 02:03 PM (IST)
ਪਟਨਾ- ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ 'ਚ ਭੇਟ ਕੀਤੇ ਗਏ ਲਗਭਗ 5 ਕਰੋੜ ਰੁਪਏ ਦੇ ਬੇਸ਼ਕੀਮਤੀ ਹੀਰੇ ਅਤੇ ਸੋਨੇ ਨਾਲ ਬਣੇ ਸਾਮਾਨ ਨਕਲੀ ਨਿਕਲੇ। ਇਸ ਚੜ੍ਹਾਵੇ ਦੇ ਨਕਲੀ ਹੋਣ ਦੇ ਮਾਮਲੇ 'ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਬੈਠਕ ਕਰ ਕੇ ਮਾਮਲੇ 'ਚ ਮੌਜੂਦਾ ਸਮੇਂ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਨਖਾਹੀਆਂ ਕਰਾਰ ਦਿੱਤਾ ਹੈ, ਉੱਥੇ ਹੀ ਪੰਜ ਪਿਆਰਿਆਂ ਨੇ ਦਾਨੀ ਪੰਜਾਬ ਦੇ ਕਰਤਾਰਪੁਰ ਵਾਸੀ ਡਾ. ਗੁਰਵਿੰਦਰ ਸਿੰਘ ਸਾਮਰਾ ਨੂੰ ਮਨ੍ਹਾ ਕੀਤੇ ਜਾਣ ਤੋਂ ਬਾਅਦ ਵੀ ਮੀਡੀਆ 'ਚ ਬਿਆਨ ਦੇਣ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮਾਣ ਨੂੰ ਠੇਸ ਪਹੁੰਚਾਉਣ 'ਤੇ ਸਖ਼ਤ ਕਾਰਵਾਈ ਕੀਤੀ ਹੈ।
ਡਾ. ਸਮਰਾ ਨੂੰ ਦਿੱਤਾ ਦੋਸ਼ੀ ਕਰਾਰ, ਲਾਈ ਇਹ ਸੇਵਾ
ਡਾ. ਸਾਮਰਾ ਨੂੰ ਇਕ ਅਖੰਡ ਪਾਠ, 1100 ਦਾ ਕੜਾਹ ਪ੍ਰਸਾਦ ਅਤੇ 3 ਦਿਨਾਂ ਤੱਕ ਭਾਂਡਿਆਂ ਅਤੇ ਜੋੜੇ ਘਰ 'ਚ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਐਤਵਾਰ ਨੂੰ ਆਪਣਾ ਪੱਖ ਰੱਖਣ ਮੌਜੂਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਅਤੇ ਦਾਨੀ ਪੰਜਾਬ ਦੇ ਕਰਤਾਰਪੁਰ ਵਾਸੀ ਡਾਕਟਰ ਗੁਰਵਿੰਦਰ ਸਿੰਘ ਸਾਮਰਾ ਦੇ ਵੱਡੇ ਬੇਟੇ ਹਰਮਨਦੀਪ ਸਿੰਘ ਸਾਮਰਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਹੁੰਚ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਡਾਕਟਰ ਸਾਮਰਾ ਬੀਮਾਰ ਹੋਣ ਕਾਰਨ ਤਖ਼ਤ ਸ੍ਰੀ ਹਰਿਮੰਦਰ ਨਹੀਂ ਪਹੁੰਚੇ ਸਕੇ। ਪੰਜ ਪਿਆਰਿਆਂ ਨੇ ਦਾਨੀ ਅਤੇ ਜਥੇਦਾਰ ਨੂੰ ਮਿਲੇ ਸਬੂਤਾਂ ਨੂੰ ਲੈ ਕੇ ਲਗਭਗ 8 ਤੋਂ 9 ਘੰਟੇ ਤੱਕ ਮੈਰਾਥਨ ਬੈਠਕ ਕਰ ਕੇ ਦੇਰ ਰਾਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਬਾਰ 'ਚ ਸਿੱਖ ਸੰਗਤਾਂ ਨਾਲ ਬੈਠ ਕੇ ਆਪਣਾ ਫ਼ੈਸਲਾ ਸੁਣਾਇਆ।
ਕੀ ਹੈ ਪੂਰਾ ਮਾਮਲਾ
ਦਰਅਸਲ 1 ਜਨਵਰੀ 2022 ਨੂੰ ਡਾਕਟਰ ਸਾਮਰਾ ਨੇ 5 ਕਰੋੜ ਮੁੱਲ ਦੇ ਹੀਰਿਆਂ ਨਾਲ ਬਣੇ ਸੋਨੇ ਦੇ ਹਾਰ, ਸੋਨੇ ਦੀ ਕਿਰਪਾਨ ਅਤੇ ਸੋਨੇ ਨਾਲ ਬਣੀ ਛੋਟੀ ਪੰਘੂੜਾ ਅਤੇ ਕਲਗੀ ਭੇਟ ਕੀਤੀ ਸੀ। ਸਿੱਖ ਸੰਗਤਾਂ ਦੇ ਸ਼ੱਕ ਹੋਣ ਅਤੇ ਵਿਰੋਧੀ ਧਿਰ ਵਲੋਂ ਇਸ ਮਾਮਲੇ 'ਚ ਸਵਾਲ ਉਠਾਏ ਜਾਣ 'ਤੇ ਤਖ਼ਤ ਸ੍ਰੀ ਹਰਿਮੰਦਰ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵ. ਅਵਤਾਰ ਸਿੰਘ ਹਿਤ ਦੇ ਨਿਰਦੇਸ਼ਨ 'ਤੇ ਇਨ੍ਹਾਂ ਸਾਮਾਨਾਂ ਦੀ ਜਾਂਚ ਕਰਵਾਈ ਗਈ ਅਤੇ ਜਾਂਚ ’ਚ ਇਹ ਵੇਖਿਆ ਗਿਆ ਕਿ ਜਿਸ ਮਾਤਰਾ 'ਚ ਸੋਨੇ ਦੀ ਸ਼ੁੱਧਤਾ ਦੀ ਗੱਲ ਕਹੀ ਗਈ ਹੈ, ਅਸਲ 'ਚ ਉਹ ਕਾਫ਼ੀ ਘੱਟ ਹੈ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਕਟਰ ਸਾਮਰਾ ਨੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਦੀ ਦੇਖ-ਰੇਖ 'ਚ ਇਨ੍ਹਾਂ ਵਸਤਾਂ ਦੇ ਨਿਰਮਾਣ ਦੀ ਗੱਲ ਕੀਤੇ ਜਾਣ ਦਾ ਦੋਸ਼ ਲਗਾ ਦਿੱਤਾ। ਡਾਕਟਰ ਸਾਮਰਾ ਦੇ ਇਲਜ਼ਾਮ ਤੋਂ ਬਾਅਦ ਜਥੇਦਾਰ ਨੇ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾ ਦਿੱਤੀ। ਬਾਅਦ 'ਚ ਸਾਬਕਾ ਪ੍ਰਧਾਨ ਸਵ. ਅਵਤਾਰ ਸਿੰਘ ਹਿਤ 'ਚ ਮਾਮਲੇ ਦੀ ਜਾਂਚ ਨੂੰ ਲੈ ਕੇ 5 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ, ਜਿਸ ਦੇ ਆਲੋਕ 'ਚ ਇਕ ਪੰਦਰਵਾੜਾ ਪਹਿਲੇ ਨਵੀਂ ਦਿੱਲੀ 'ਚ ਜਥੇਦਾਰ ਅਤੇ ਡਾਕਟਰ ਸਾਮਰਾ ਹਾਜ਼ਰ ਹੋਏ ਸਨ। ਦੂਜੇ ਪਾਸੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਦੋਹਾਂ ਨੂੰ 10 ਸਤੰਬਰ ਨੂੰ ਹਾਜ਼ਰ ਹੋਣ ਦਾ ਹੁਕਮਨਾਮਾ ਜਾਰੀ ਕੀਤਾ ਸੀ, ਜਿਸ ਦੇ ਮੱਦੇਨਜ਼ਰ ਦੋਵੇਂ ਹਾਜ਼ਰ ਹੋਏ, ਹਾਲਾਂਕਿ ਡਾਕਟਰ ਸਾਮਰਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਦੇ ਵੱਡੇ ਪੁੱਤਰ ਹਾਜ਼ਰ ਹੋਏ।