ਅਲਵਿਦਾ ਜਸਵੰਤ ਸਿੰਘ: 51 ਗਾਂਵਾਂ ਅਤੇ 3 ਅਰਬੀ ਘੋੜੇ, ਆਖਰੀ ਚੋਣਾਂ ’ਚ ਇਹ ਸੀ ਉਨ੍ਹਾਂ ਦੀ ਸੰਪਤੀ

09/27/2020 1:38:02 PM

ਨਵੀਂ ਦਿੱਲੀ— ਭਾਜਪਾ ਦੇ ਦਿੱਗਜ ਨੇਤਾ ਅਤੇ ਸਾਬਕਾ ਮੰਤਰੀ ਜਸਵੰਤ ਸਿੰਘ ਦਾ ਐਤਵਾਰ ਯਾਨੀ ਕਿ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ ਅਤੇ ਪਿਛਲੇ 6 ਸਾਲਾਂ ਤੋਂ ਕੋਮਾ ਵਿਚ ਸਨ। ਭਾਜਪਾ ਦੇ ਸੰਸਥਾਪਕਾਂ ਵਿਚੋਂ ਇਕ ਜਸਵੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਦੌਰਾਨ ਵੱਖ-ਵੱਖ ਮੰਤਰਾਲਿਆਂ ਦੇ ਕੈਬਨਿਟ ਮੰਤਰੀ ਰਹੇ। ਉਨ੍ਹਾਂ ਨੇ 1998 ਤੋਂ 2004 ਤੱਕ ਰਾਜਗ ਦੇ ਸ਼ਾਸਨਕਾਲ ’ਚ ਉਨ੍ਹਾਂ ਨੇ ਰੱਖਿਆ, ਵਿੱਤ ਅਤੇ ਵਿਦੇਸ਼ ਮਾਮਲਿਆਂ ਦੀ ਜ਼ਿੰਮੇਵਾਰੀ ਨਿਭਾਈ ਸੀ। ਜਸਵੰਤ ਸਿੰਘ 1960 ਵਿਚ ਫ਼ੌਜ ’ਚ ਮੇਜਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਿਆਸਤ ਦੇ ਮੈਦਾਨ ’ਚ ਉਤਰੇ ਸਨ। ਸਾਲ 2014 ’ਚ ਭਾਜਪਾ ਨੇ ਜਸਵੰਤ ਸਿੰਘ ਨੂੰ ਰਾਜਸਥਾਨ ਦੇ ਬਾੜਮੇਰ ਤੋਂ ਲੋਕ ਸਭਾ ਚੋਣਾਂ ਦਾ ਟਿਕਟ ਨਹੀਂ ਦਿੱਤਾ ਸੀ। ਇਸ ਤੋਂ ਨਾਰਾਜ਼ ਸਿੰਘ ਨੇ ਪਾਰਟੀ ਛੱਡ ਕੇ ਆਜ਼ਾਦੀ ਉਮੀਦਵਾਰ ਵਜੋਂ ਚੋਣ ਲੜੀ ਪਰ ਹਾਰ ਗਏ। ਉਸੇ ਸਾਲ ’ਚ ਉਨ੍ਹਾਂ ਦੇ ਸਿਰ ’ਚ ਗੰਭੀਰ ਸੱਟ ਲੱਗੀ ਅਤੇ ਉਦੋਂ ਤੋਂ ਉਹ ਕੋਮਾ ਵਿਚ ਸਨ। 

2014 ਵਿਚ ਆਪਣੇ ਚੋਣਾਵੀ ਘੋਸ਼ਣਾ ਪੱਤਰ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ 51 ਗਾਂਵਾਂ ਅਤੇ 3 ਅਰਬੀ ਘੋੜੇ ਹਨ। ਉਨ੍ਹਾਂ ਕੋਲ ਥਾਰਪਰਕਰ ਕਿਸਮ ਦੀਆਂ ਗਾਂਵਾਂ ਹਨ, ਜੋ ਉੱਥੋਂ ਦੀ ਸਥਾਨਕ ਪ੍ਰਜਾਤੀ ਦੀਆਂ ਗਾਂਵਾਂ ਹਨ ਅਤੇ ਉਨ੍ਹਾਂ ਦੇ ਜੈਸਲਮੇਰ ਅਤੇ ਜੋਧਪੁਰ ਦੇ ਫਾਰਮ ਵਿਚ ਰੱਖੀ ਗਈਆਂ ਹਨ। ਜਸਵੰਤ ਸਿੰਘ ਕੋਲ 3 ਅਰਬੀ ਘੋੜੇ ਵੀ ਹਨ, ਜਿਨ੍ਹਾਂ ’ਚੋਂ ਦੋ ਉਨ੍ਹਾਂ ਨੂੰ ਸਾਊਦੀ ਅਰਬ ਦੇ ਸ਼ਹਿਜ਼ਾਦੇ ਨੇ ਦਿੱਤੇ ਸਨ। ਜਸਵੰਤ ਸਿੰਘ ਦੇ ਪੁੱਤਰ ਭੁਪਿੰਦਰ ਮੁਤਾਬਕ ਉਨ੍ਹਾਂ ਦੇ ਪਿਤਾ ਨੇ ਉੱਨਤ ਕਿਸਮ ਦੀਆਂ ਗਾਂਵਾਂ ਅਤੇ ਬਲਦ ਉੱਥੋਂ ਦੇ ਇਕ ਰਿਸਰਚ ਸੈਂਟਰ ਅਤੇ ਗਊ ਸ਼ਾਲਾ ਨੂੰ ਦਾਨ ਦਿੱਤੀ। ਇਸ ਤੋਂ ਇਲਾਵਾ ਜਸਵੰਤ ਸਿੰਘ ਕੋਲ 7 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਰਹੀ। 

ਆਪਣੇ ਚੋਣ ਘੋਸ਼ਣਾ ਪੱਤਰ ਵਿਚ ਜਸਵੰਤ ਸਿੰਘ ਨੇ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਕੋਲ 6 ਗੱਡੀਆਂ ਸਨ, ਜਿਨ੍ਹਾਂ ’ਚੋਂ 2 ਉਨ੍ਹਾਂ ਦੀ ਪਤਨੀ ਦੇ ਨਾਮ ਹਨ। ਜਸਵੰਤ ਸਿੰਘ ਨੇ ਪਹਿਲਾਂ ਫ਼ੌਜ ਵਿਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਅਤੇ ਬਾਅਦ ਵਿਚ ਸਿਆਸਤ ਦਾ ਪੱਲਾ ਫੜਿਆ ਸੀ। ਸਿੰਘ ਨੇ 1980 ਤੋਂ 2014 ਤੱਕ ਸੰਸਦ ਮੈਂਬਰ ਰਹੇ ਅਤੇ ਇਸ ਦੌਰਾਨ ਸੰਸਦ ਦੇ ਦੋਹਾਂ ਸਦਨਾਂ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਦੇ ਪੁੱਤਰ ਮਾਨਵੇਂਦਰ ਸਿੰਘ ਵੀ ਸਿਆਸਤ ਵਿਚ ਹਨ।


Tanu

Content Editor

Related News