ਸੁਰੱਖਿਆ ਫ਼ੋਰਸਾਂ ਨੇ ਭਾਰੀ ਮਾਤਰਾ ''ਚ ਜੰਗੀ ਸਮੱਗਰੀ ਨਾਲ ਵਿਅਕਤੀ ਕੀਤਾ ਗ੍ਰਿਫ਼ਤਾਰ
Wednesday, Feb 05, 2025 - 03:45 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਭਾਰੀ ਮਾਤਰਾ 'ਚ ਜੰਗੀ ਸਮੱਗਰੀ ਨਾਲ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫ਼ੌਜ ਨੇ ਦੱਸਿਆ ਕਿ ਸ਼ੱਕੀ ਨੂੰ ਮੰਗਲਵਾਰ ਨੂੰ ਸੰਯੁਕਤ ਮੋਬਾਇਲ ਵਾਹਨ ਚੈੱਕ ਪੋਸਟ 'ਤੇ ਗ੍ਰਿਫ਼ਤਾਰ ਕੀਤਾ ਗਿਾ। ਇਸ ਚੈੱਕ ਪੋਸਟ ਨੂੰ ਸ਼ਾਹਬਾਦ, ਪੁਲਵਾਮਾ 'ਚ ਜੰਮੂ ਕਸ਼ਮੀਰ ਪੁਲਸ ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਸੀ।
ਫ਼ੌਜ ਦੀ ਚਿਨਾਰ ਕੋਰ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਚਾਰ ਫਰਵਰੀ 2025 ਨੂੰ ਵਿਸ਼ੇਸ਼ ਖੁਫੀਆ ਇਨਪੁਟ ਦੇ ਆਧਾਰ 'ਤੇ ਭਾਰਤੀ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਨੇ ਸ਼ਾਹਬਾਦ, ਪੁਲਵਾਮਾ 'ਚ ਇਕ ਸੰਯੁਕਤ ਮੋਬਾਇਲ ਵਾਹਨ ਚੈੱਕ ਪੋਸਟ ਸਥਾਪਤ ਕੀਤਾ ਸੀ। ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਜੰਗੀ ਸਮੱਗਰੀ ਬਰਾਮਦ ਕੀਤੀ ਗਈ ਹੈ।'' ਫ਼ੌਜ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8