ਜੰਮੂ ਕਸ਼ਮੀਰ : ਅੱਤਵਾਦ ਦੇ ਇਕ ਦੋਸ਼ੀ ਦੀ ਅਚੱਲ ਜਾਇਦਾਦ ਕੀਤੀ ਗਈ ਕੁਰਕ
Monday, Jun 23, 2025 - 03:23 PM (IST)

ਜੰਮੂ- ਜੰਮੂ ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਊਧਮਪੁਰ ਜ਼ਿਲ੍ਹੇ 'ਚ ਅੱਤਵਾਦ ਦੇ ਦੋਸ਼ੀ ਇਕ ਵਿਅਕਤੀ ਦੀ ਅਚੱਲ ਜਾਇਦਾਦ ਕੁਰਕ ਕੀਤੀ, ਜੋ ਮੌਜੂਦਾ ਸਮੇਂ ਨਿਆਂਇਕ ਹਿਰਾਸਤ 'ਚ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਸੰਤਗੜ੍ਹ ਦੇ ਕਦਵਾਹ ਪਿੰਡ 'ਚ ਦੋਸ਼ੀ ਮੁਹੰਮਦ ਸ਼ਫੀਕ ਦੀ 1.3 ਮਰਲਾ ਜ਼ਮੀਨ (353.925 ਵਰਗਫੁਟ ਜ਼ਮੀਨ) ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੇ ਅਧੀਨ ਕੁਰਕ ਕੀਤੀ ਗਈ ਹੈ।
ਸੁਦੂਰ ਬਸੰਤਗੜ੍ਹ ਜੰਗਲਾਤ ਖੇਤਰ 'ਚ ਪਿਛਲੇ ਕੁਝ ਸਾਲਾਂ 'ਚ ਅੱਤਵਾਦੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਕਈ ਮੁਕਾਬਲੇ ਹੋਏ ਹਨ। ਅਧਿਕਾਰੀ ਅਨੁਸਾਰ, ਜਾਂਚ 'ਚ ਇਹ ਪਾਇਆ ਗਿਆ ਕਿ ਇਹ ਜਾਇਦਾਦ (ਜ਼ਮੀਨ) ਅੱਤਵਾਦ ਸੰਬੰਧੀ ਗਤੀਵਿਧੀਆਂ ਨਾਲ ਜੁੜੀ ਹੈ, ਜਿਸ ਤੋਂ ਬਾਅਦ ਯੂਏਪੀਏ ਦੀ ਧਾਰਾ 25 ਦੇ ਅਧੀਨ ਉਸ ਦੀ ਕੁਰਕੀ ਕੀਤੀ ਗਈ ਹੈ। ਸ਼ਫੀਕ ਨੂੰ ਪਿਛਲੇ ਸਾਲ ਅੱਤਵਾਦੀਆਂ ਨਾਲ ਸੰਬੰਧ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਖ਼ਿਲਾਫ਼ ਬਸੰਤਗੜ੍ਹ ਥਾਣੇ 'ਚ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਲੱਖਾਂ ਰੁਪਏ ਮੁੱਲ ਦੀ ਇਸ ਜ਼ਮੀਨ ਨੂੰ ਅਧਿਕਾਰਤ ਤੌਰ 'ਤੇ ਕੁਰਕ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਇਸ ਨੂੰ ਵੇਚਣ ਜਾਂ ਕਿਸੇ ਤੀਜੇ ਪੱਖ ਦੇ ਨਾਲ ਲੈਣ-ਦੇਣ ਕਰਨ 'ਤੇ ਕਾਨੂੰਨੀ ਰੂਪ 'ਤੇ ਪਾਬੰਦੀ ਲੱਗ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8