ਡੀਲਕਸ ਬੱਸਾਂ ਰਾਹੀਂ ਦਿੱਲੀ ਤੋਂ ਜੰਮੂ ਕਸ਼ਮੀਰ ਲਿਆਂਦੇ ਜਾਣਗੇ ਈਰਾਨ ਤੋਂ ਪਰਤੇ ਵਿਦਿਆਰਥੀ : CM ਅਬਦੁੱਲਾ
Thursday, Jun 19, 2025 - 10:14 AM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਕਿ ਈਰਾਨ ਤੋਂ ਪਰਤੇ ਵਿਦਿਆਰਥੀਆਂ ਨੂੰ ਡੀਲਕਸ ਬੱਸਾਂ 'ਚ ਦਿੱਲੀ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਲਿਆਂਦਾ ਜਾਵੇਗਾ। ਜੰਗ ਪ੍ਰਭਾਵਿਤ ਈਰਾਨ ਤੋਂ ਪਰਤਣ ਵਾਲੇ 110 ਲੋਕਾਂ 'ਚ ਜੰਮੂ ਕਸ਼ਮੀਰ ਦੇ 90 ਵਿਦਿਆਰਥੀ ਸ਼ਾਮਲ ਹਨ। ਉਨ੍ਹਾਂ ਨੂੰ ਪਹਿਲੇ ਆਰਮੇਨੀਆ ਅਤੇ ਫਿਰ ਦੋਹਾ ਲਿਜਾਇਆ ਗਿਆ ਸੀ। ਵਿਦਿਆਰਥੀ ਵੀਰਵਾਰ ਸਵੇਰੇ ਕਤਰ ਦੀ ਰਾਜਧਾਨੀ ਦੋਹਾ ਤੋਂ ਦਿੱਲੀ ਪਹੁੰਚੇ।
ਮੁੱਖ ਮੰਤਰੀ ਦਫ਼ਤਰ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਰੇਜੀਡੈਂਟ ਕਮਿਸ਼ਨਰ ਨੂੰ ਵਿਦਿਆਰਥੀਆਂ ਨੂੰ ਲਿਆਉਣ ਲਈ ਜੰਮੂ ਕਸ਼ਮੀਰ ਸੜਕ ਟਰਾਂਸਪੋਰਟ ਨਿਗਮ ਦੀਆਂ ਡੀਲਕਸ ਬੱਸਾਂ ਦੀ ਵਿਵਸਥਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਮੁੱਖ ਮੰਤਰੀ ਦਫ਼ਤਰ ਨੇ ਕਿਹਾ,''ਮੁੱਖ ਮੰਤਰੀ ਨੇ ਦਿੱਲੀ ਤੋਂ ਜੰਮੂ ਕਸ਼ਮੀਰ ਲਿਆਉਣ ਲਈ ਵਿਵਸਥਿਤ ਬੱਸਾਂ ਦੀ ਗੁਣਵੱਤਾ ਬਾਰੇ ਵਿਦਿਆਰਥੀਆਂ ਦੀ ਅਪੀਲ 'ਤੇ ਧਿਆਨ ਦਿੱਤਾ ਹੈ।'' ਅਬਦੁੱਲਾ ਨੇ ਆਪਣੇ ਅਧਿਕਾਰਤ 'ਐਕਸ' ਹੈਂਡਲ ਤੋਂ ਪੋਸਟ ਸਾਂਝੀ ਕੀਤੀ, ਜਿਸ 'ਚ ਲਿਖਿਆ ਹੈ,''ਰੇਜੀਡੈਂਟ ਕਮਿਸ਼ਨਰ ਨੂੰ ਜੇਕੇਆਰਟੀਸੀ ਨਾਲ ਤਾਲਮੇਲ ਕਰਨ ਦਾ ਕੰਮ ਸੌਂਪਿਆ ਗਿਆ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉੱਚਿਤ ਡੀਲਕਸ ਬੱਸਾਂ ਦੀ ਵਿਵਸਥਾ ਕੀਤੀ ਜਾਵੇ।''
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8