ਜੰਮੂ ’ਚ ਮੋਹਲੇਧਾਰ ਮੀਂਹ ਕਾਰਨ ਆਇਆ ਹੜ੍ਹ, ਲੋਕਾਂ ਦੇ ਘਰਾਂ ’ਚ ਦਾਖ਼ਲ ਹੋਇਆ ਪਾਣੀ

07/28/2022 6:08:18 PM

ਸ਼੍ਰੀਨਗਰ– ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਅਤੇ ਕਸ਼ਮੀਰ ਘਾਟੀ ਦੇ ਹੋਰ ਮੁੱਖ ਹਿੱਸਿਆਂ ’ਚ ਵੀਰਵਾਰ ਨੂੰ ਮੋਹਲੇਧਾਰ ਮੀਂਹ ਪੈਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਪੂਰਵ ਅਨੁਮਾਨ ’ਚ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਹੋਰ ਮੀਂਹ ਪੈ ਸਕਦਾ ਹੈ ਪਰ ਸ਼੍ਰੀਨਗਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਰਾਤ ਭਰ ਮੀਂਹ ਪੈਂਦਾ ਰਿਹਾ, ਜਿਸ ਨਾਲ ਸ਼ਹਿਰ ਦੇ ਕਈ ਇਲਾਕਿਆਂ ’ਚ ਪਾਣੀ ਭਰ ਗਿਆ। ਜੰਮੂ ਦੇ ਰੂਪ ਨਗਰ 'ਚ ਮੀਂਹ ਤੋਂ ਬਾਅਦ ਹੜ੍ਹ ਕਾਰਨ ਪੁਲ ਨੁਕਸਾਨਿਆ ਗਿਆ।

PunjabKesari

ਲੋਕਾਂ ਦਾ ਦੋਸ਼ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਘਰਾਂ ਅੰਦਰ  ਦਾਖ਼ਲ ਹੋ ਗਿਆ। ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿਚ ਉਦਯੋਗਿਕ ਐਸਟੇਟ ’ਚ ਅਚਾਨਕ ਆਏ ਹੜ੍ਹ ਕਾਰਨ ਗ੍ਰੇਟਰ ਕਸ਼ਮੀਰ ਅਖ਼ਬਾਰ ਦਾ ਦਫ਼ਤਰ ਪਾਣੀ ਨਾਲ ਭਰ ਗਿਆ। ਕੰਪਲੈਕਸ ਦੇ ਹੇਠਲੀ ਮੰਜ਼ਿਲ ’ਚ ਲੱਗਭਗ 3 ਫੁੱਟ ਪਾਣੀ ਭਰ ਗਿਆ, ਜਿਸ ਨਾਲ ਮਸ਼ੀਨਰੀ, ਅਖ਼ਬਾਰ ਦੀ ਰੀਲ, ਕੰਪਿਊਟਰ ਅਤੇ ਹੋਰ ਸਾਮਾਨ ਭਿੱਜ ਕੇ ਖਰਾਬ ਹੋ ਗਿਆ। 


Tanu

Content Editor

Related News