ਜੰਮੂ-ਕਸ਼ਮੀਰ : ਰਾਜਪਾਲ ਮਲਿਕ ਨੇ ਸੇਬਾਂ ਲਈ ਲਾਂਚ ਕੀਤੀ ਮਾਰਕੀਟ ਇੰਟਰਵੇਂਸ਼ਨ ਸਕੀਮ

Friday, Sep 13, 2019 - 10:35 AM (IST)

ਜੰਮੂ-ਕਸ਼ਮੀਰ : ਰਾਜਪਾਲ ਮਲਿਕ ਨੇ ਸੇਬਾਂ ਲਈ ਲਾਂਚ ਕੀਤੀ ਮਾਰਕੀਟ ਇੰਟਰਵੇਂਸ਼ਨ ਸਕੀਮ

ਸ਼੍ਰੀਨਗਰ— ਧਾਰਾ-370 ਦੇ ਅਧੀਨ ਵਿਸ਼ੇਸ਼ ਰਾਜ ਵਾਲੇ ਪ੍ਰਬੰਧ ਨੂੰ ਮੋਦੀ ਸਰਕਾਰ ਵਲੋਂ ਖਤਮ ਕੀਤੇ ਜਾਣ ਦੇ ਬਾਅਦ ਤੋਂ ਸੇਬ ਦੀ ਪੈਦਾਵਾਰ ਕਰਨ ਵਾਲੇ ਕਸ਼ਮੀਰੀ ਕਿਸਾਨਾਂ ਨੂੰ ਤੰਗਹਾਲੀ ਨਾਲ ਜੂਝਣਾ ਪੈ ਰਿਹਾ ਸੀ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਇਕ ਵਿਸ਼ੇਸ਼ ਪਹਿਲ ਕੀਤੀ, ਜਿਸ ਤੋਂ ਬਾਅਦ ਸ਼੍ਰੀਨਗਰ 'ਚ ਰਾਜਪਾਲ ਸੱਤਿਆਪਾਲ ਮਲਿਕ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਸੇਬਾਂ ਲਈ ਮਾਰਕੀਟ ਇੰਟਰਵੇਂਸ਼ਨ ਸਕੀਮ ਲਾਂਚ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਸੇਬ ਉਤਪਾਦਕਾਂ ਦੀ ਆਮਦਨ ਵਧਾਉਣ ਲਈ ਲਿਆਈ ਗਈ ਵਿਸ਼ੇਸ਼ ਬਾਜ਼ਾਰ ਇੰਟਰਵੇਂਸ਼ਨ ਮੁੱਲ ਸਕੀਮ ਦੇ ਅਧੀਨ 12 ਲੱਖ ਮੀਟ੍ਰਿਕ ਟਨ ਸੇਬ ਖਰੀਦੇ ਜਾਣਗੇ। ਕਰੀਬ 2 ਹਜ਼ਾਰ ਕਰੋੜ ਦੀ ਲਾਗਤ ਨਾਲ ਹੋਣ ਵਾਲੀ ਇਸ ਖਰੀਦਦਾਰੀ ਲਈ ਯੋਜਨਾਵਾਂ ਦੇ ਅਮਲ ਨੂੰ ਲੈ ਕੇ ਮੁੱਖ ਸਕੱਤਰ ਨੇ ਜ਼ਿਲਾ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਸੀ।PunjabKesariਜਿੱਥੇ ਇਕ ਪਾਸੇ ਸਰਕਾਰ ਨੇਫੇਡ ਰਾਹੀਂ ਸੇਬ ਉਤਪਾਦਕਾਂ ਦੀ ਮਦਦ ਲਈ ਕਦਮ ਵਧਾ ਚੁਕੀ ਹੈ, ਉੱਥੇ ਹੀ ਇਸ ਯੋਜਨਾ ਨਾਲ ਦਿੱਲੀ ਦੇ ਸੇਬ ਵਪਾਰੀਆਂ ਦੀ ਨੀਂਦ ਉੱਡੀ ਹੋਈ ਹੈ। ਕਸ਼ਮੀਰੀ ਸੇਬ ਦਾ ਵਪਾਰ ਕਰਨ ਵਾਲੇ ਆਜ਼ਾਦਪੁਰ ਮੰਡੀ ਦੇ ਕਰੀਬ 350 ਵਪਾਰੀਆਂ ਨੇ ਕਿਸਾਨਾਂ ਨੂੰ ਫਲ ਲੱਗਣ ਤੋਂ ਪਹਿਲਾਂ ਹੀ 1000 ਕਰੋੜ ਤੋਂ ਵਧ ਦੀ ਰਕਮ ਐਡਵਾਂਸ ਦੇ ਰੱਖੀ ਹੈ ਅਤੇ ਖਰੀਦ ਪ੍ਰਕਿਰਿਆ ਤੋਂ ਬਾਹਰ ਹੋਣ ਦੀ ਸੂਰਤ 'ਚ ਉਨ੍ਹਾਂ ਨੂੰ ਇਹ ਰਕਮ ਗਵਾਉਣ ਦਾ ਡਰ ਸੱਤਾ ਰਿਹਾ ਹੈ। ਜਿਸ ਤਰ੍ਹਾਂ ਨਾਲ ਕੇਂਦਰ ਨੇ ਮਾਰਕੀਟ ਇੰਟਰਵੇਂਸ਼ਨ ਪ੍ਰਾਈਸ ਸਕੀਮ ਦੇ ਅਧੀਨ ਕਸ਼ਮੀਰ 'ਚ ਕਰੀਬ 8 ਹਜ਼ਾਰ ਰੁਪਏ ਲਗਾਉਣ ਦੀ ਪਹਿਲ ਕੀਤੀ ਹੈ, ਵਪਾਰੀਆਂ ਨੂੰ ਲੱਗ ਰਿਹਾ ਹੈ ਕਿ ਲੰਬੀ ਮਿਆਦ 'ਚ ਵੀ ਇਹ ਉਨ੍ਹਾਂ ਨੂੰ ਬਾਜ਼ਾਰ ਤੋਂ ਬਾਹਰ ਕਰ ਦੇਵੇਗਾ।


author

DIsha

Content Editor

Related News